Thursday, 19 July 2018

Chhangia Rukh Text In Punjabi

Balbir Madhopuri




ਸਵੈਜੀਵਨੀ: ਛਾਂਗਿਆ ਰੁੱਖ (ਕਾਂਡ ਪਹਿਲਾ: ਸਵੈਜੀਵਨੀ ਲਿਖਣ ਦਾ ਸਬੱਬ)

ਸਵੈਜੀਵਨੀਛਾਂਗਿਆ ਰੁੱਖਲਿਖਣ ਦਾ ਮੈਨੂੰ ਨਾ ਚਾਣਚੱਕ ਫ਼ੁਰਨਾ ਫੁਰਿਆ ਤੇ ਨਾ ਹੀ ਇਸ ਦਾ ਵਿਚਾਰ ਕਦੇ ਮੇਰੇ ਚਿੱਤ-ਚੇਤੇ ਆਇਆ ਇਸ ਦਾ ਸਬੱਬ ਸਹਿਜ ਤੇ ਸਾਧਾਰਣ ਹੈ ਗੱਲ ਇਉਂ ਹੋਈ; ਇਕ ਹਿੰਦੀ ਤ੍ਰੈ-ਮਾਸਿਕ ਵਿਚ ਇਕ ਲੇਖਕ ਦੀ ਆਤਮ-ਕਥਾ ਦਾ ਅੰਸ਼ ਛਪਿਆ ਪੜ੍ਹਨ ਪਿੱਛੋਂ ਮੈਂ ਤੁਰਤ ਆਪਣੇ ਹਿੰਦੀ ਭਾਸ਼ੀ ਦਲਿਤ ਚਿੰਤਕ ਤੇ ਮਿੱਤਰ ਐਸ.ਐਸ. ਗੌਤਮ ਕੋਲ ਟਿੱਪਣੀ ਕੀਤੀ, ‘ਇਸ ਵਿਚ ਨਾ ਮਹੱਤਵਪੂਰਨ ਘਟਨਾ ਹੈ ਤੇ ਨਾ ਹੀ ਗੰਭੀਰ ਵਿਚਾਰ - ਇਸ ਤੋਂ ਸੰਘਣੀਆਂ ਤੇ ਔਕੜਾਂ ਭਰੀਆਂ ਸਮੱਸਿਆਵਾਂ ਤੇ ਘਟਨਾਵਾਂ ਮੇਰੇ ਤੇ ਮੇਰੇ ਪਰਿਵਾਰ ਨਾਲ ਬੀਤੀਆਂ ਹਨ ਪੇਸ਼ਕਾਰੀ ਨਾਲ ਸਹਿਮਤ ਹੋਣਾ ਤਾਂ ਦੂਰ ਦੀ ਗੱਲ ਹੈਉਸ ਨੇ ਦੋ ਟੁੱਕ ਸ਼ਬਦਾਂ ਵਿਚ ਕਿਹਾ, ‘ਆਪ ਇਸ ਸੇ ਬੇਹਤਰ ਲਿਖ ਸਕਤੇ ਹੋ ਤੋ ਲਿਖੋਮੈਂ ਕੱਚਾ ਜਿਹਾ ਹੋ ਕੇ ਰਹਿ ਗਿਆ ਉਹ ਦੋ-ਤਿੰਨ ਮਹੀਨਿਆਂ ਵਿਚ ਇਕ-ਦੋ ਵਾਰ ਆਪਣੀ ਗੱਲ ਮੈਨੂੰ ਯਾਦ ਕਰਾਉਂਦਾ ਮੈਂ ਸ਼ਸ਼ੋਪੰਜ ਵਿਚ ਘੇਸਲ ਮਾਰ ਕੇ ਗੱਲ ਕੰਨਾਂ ਪਿੱਛੇ ਸੁੱਟ ਰੱਖੀ ... ਤੇ ਆਖ਼ਿਰਮੇਰੀ ਦਾਦੀ-ਇਕ ਇਤਿਹਾਸਲਿਖ ਕੇ ਭਾਪਾ ਪ੍ਰੀਤਮ ਸਿੰਘ ਜੀ ਨੂੰ ਛਾਪਣ ਲਈ ਦੇ ਆਇਆ ਉਨ੍ਹਾਂ ਹੋਰ ਮੈਟਰ ਰੋਕ ਕੇਆਰਸੀਦੇ ਦਸੰਬਰ 1997 ਦੇ ਅੰਕ ਵਿਚ ਛਾਪ ਦਿੱਤਾ ਤੇ ਨਾਲ ਹੀ ਸਲਾਹ ਦਿੱਤੀ, ‘ਸਵੈਜੀਵਨੀ ਲਿਖ, ਮੈਂ ਛਾਪਾਂਗਾ


ਦਿਨਾਂ ਅੰਦਰ ਹੀ ਪ੍ਰਸਿੱਧ ਗਲਪਕਾਰਾ ਅਜੀਤ ਕੌਰ ਦਾ ਅਕੈਡਮੀ ਆਫ਼ ਫ਼ਾਈਨ ਆਰਟਸ ਐਂਡ ਲਿਟਰੇਚਰ ਤੋਂ ਫ਼ੋਨ ਆਇਆ ਜਿਸ ਦੇ ਉਹ ਬਾਨੀ ਪ੍ਰਧਾਨ ਹਨ ਉਨ੍ਹਾਂ ਭਰਵੀਂ ਪ੍ਰਸੰਸਾ ਕੀਤੀ ਮੈਨੂੰ ਅਕੈਡਮੀ ਦੀਆਂ ਮਾਸਿਕ ਸਾਹਿਤਕ ਇਕੱਤਰਤਾਵਾਂ ਵਿਚ ਪੰਜਾਬੀ ਦੇ ਪ੍ਰਤਿਨਿਧ ਲੇਖਕ ਵਜੋਂ ਪੇਸ਼ ਕੀਤਾ ਜਾਣ ਲੱਗਾ ਉਨ੍ਹਾਂ ਦੂਰਦਰਸ਼ਨ ਤੇ ਲਿਖਤੀ ਮੁਲਾਕਾਤਾਂ ਵਿਚ ਮੇਰੇ ਨਜ਼ਰੀਏ ਦੀ ਵਡਿਆਈ ਕੀਤੀ ਮੇਰਾ ਹੌਸਲਾ ਵਧਿਆ ਤੇ ਮੈਂ ਆਪਣੀ ਜੀਵਨੀ ਲਿਖਣ ਵਲ ਵਧੇਰੇ ਰੁਚਿਤ ਹੋਇਆ

ਮੈਂ ਆਪਣੇ-ਆਪੇ ਨੂੰ ਪਰਤ ਦਰ ਪਰਤ ਉਧੇੜਦਾ - ਸਵੈ ਨਾਲ ਸੰਵਾਦ ਰਚਾਉਂਦਾ, ਆਪੇ ਦੀ ਪਛਾਣ ਦੀ ਤਲਾਸ਼ ਕਰਦਾ ਤਾਂ ਲਿਖਣ ਦਾ ਮਨ ਬਣਾਉਂਦਾ ਸੱਚ ਜਾਣਿਓਂ, ਕਈ ਜੀਵਨੀ ਵੇਰਵਿਆਂ ਨੂੰ ਜਦੋਂ ਮੈਂ ਲਿਖ ਕੇ ਖ਼ੁਦ ਹੀ ਪੜ੍ਹਿਆ ਤਾਂ ਮੇਰੀਆਂ ਅੱਖਾਂ ਵਿਚ ਪਾਣੀ ਤੇ ਗੱਚ ਭਰ ਆਇਆ ਪੜ੍ਹਦਿਆਂ-ਪੜ੍ਹਦਿਆਂ ਕਈ ਵਾਰ ਰੁਕਣਾ ਪਿਆ ਸੋਚਦਾ ਕਿ ਮੇਰੇ ਪੁਰਖਿਆਂ ਨੇ ਕਿੰਨੇ ਦੁੱਖ ਝੱਲੇ ਹੋਣਗੇ!

ਕੁਝ ਜੀਵਨੀ ਲੇਖ ਸਿਰਜਣਾ, ਸ਼ਬਦ, ਪ੍ਰੀਤਲੜੀ, ਨਵਾਂ ਜ਼ਮਾਨਾ, ਕਲਾ ਸਿਰਜਕ ਆਦਿ ਵਿਚ ਛਪੇ ਤਾਂ ਚੋਟੀ ਦੇ ਲੇਖਕਾਂ ਦੇ ਫ਼ੋਨ ਤੇ ਖ਼ਤ ਆਏ ਕਿ ਖ਼ੁਸ਼ੀ ਦੀ ਗੱਲ ਹੈ ਕਿ ਇਸ ਵਿਸ਼ੇਤੇ ਤੂੰ ਲਿਖ ਰਿਹੈਂ - ਪਹਿਲਾਂ ਇਹ ਰੜਾ-ਮੈਦਾਨ ਸੀ ਅਜਿਹੀਆਂ ਦਿਲ-ਵਧਾਊ ਟਿੱਪਣੀਆਂ ਨੇ ਇਹ ਪੁਸਤਕ ਛਪਵਾਉਣ ਲਈ ਮੈਨੂੰ ਉਤਸ਼ਾਹਿਤ ਕੀਤਾ, ਨਹੀਂ ਤਾਂ ਕੁਝ ਕੁ ਲੇਖਕਾਂ ਦਾ ਸੁਝਾਅ ਸੀ ਕਿ ਅਜੇ ਸਵੈਜੀਵਨੀ ਲਿਖਣ ਦੀ ਉਮਰ ਨਹੀਂ ਤੇ ਅਜਿਹੀਆਂ ਸਾਹਿਤਕ ਪ੍ਰਾਪਤੀਆਂ ਵੀ ਨਹੀਂ ਜਿਨ੍ਹਾਂ ਦੇ ਬਹਾਨੇ ਪੁਸਤਕ ਛਪਵਾਈ ਜਾਵੇ ਸ਼ਾਇਦ ਇਨ੍ਹਾਂ ਗੱਲਾਂ ਦੀ ਦੁਬਿਧਾ ਤੇ ਵਕਤ ਦੀ ਘਾਟ ਕਰ ਕੇ ਮੈਨੂੰ ਆਪਣੀ ਜੀਵਨੀ ਲਿਖਣ ਲਈ ਤਕਰੀਬਨ 4-5 ਸਾਲ ਲੱਗ ਗਏ

... ਹਾਂ, ਸਵੈਜੀਵਨੀ ਵਿਚਲੀਆਂ ਘਟਨਾਵਾਂ ਸੌ ਫ਼ੀਸਦੀ ਸੱਚ ਹਨ ਤੇ ਦੋ ਪਾਤਰਾਂ ਦੇ ਨਾਂ ਉਨ੍ਹਾਂ ਦੀ ਪ੍ਰਚਲਿਤ ਅੱਲ ਵਜੋਂ ਹੀ ਰੱਖੇ ਹਨ ਗੱਲ ਦੀ ਲੜੀ ਤੇ ਤਰਤੀਬ ਕਾਇਮ ਰੱਖਣ ਲਈ ਨਾਂ-ਮਾਤਰ ਕਲਪਨਾ ਦਾ ਸਹਾਰਾ ਲਿਆ ਹੈ ਤਾਂ ਕਿ ਪ੍ਰਸੰਗਿਕਤਾ ਬਰਕਰਾਰ  ਰਹੇ ਕੱਥ ਤੇ ਵੱਥ ਨੂੰ ਆਪਣੇ ਪੇਂਡੂ ਮਾਹੌਲ ਤੇ ਸੱਭਿਆਚਾਰ ਅਨੁਸਾਰ ਰੱਖਣ ਲਈ ਮੈਂ ਕੋਈ ਉਚੇਚ ਨਹੀਂ ਕੀਤੀ ਤੇ ਇਸੇ ਵਿੱਚੋਂ ਜੀਵਨੀ ਲਿਖਣ ਦਾ ਮੰਤਵ ਉੱਭਰਦਾ ਹੈ ਕਿ ਦਲਿਤ ਭਾਈਚਾਰੇ ਕੋਲ ਗਰੀਬੀ ਦੀ ਵਿਰਾਸਤ ਸਣੇ ਉਸ ਨਾਲ ਪੈਰ-ਪੈਰਤੇ ਹੁੰਦੀਆਂ ਵਧੀਕੀਆਂ ਦੇ ਕਰੂਰ ਯਥਾਰਥ ਤੋਂ ਆਪਣੇ ਸਮਕਾਲੀਆਂ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣੂ ਕਰਾਵਾਂ

ਜੀਵਨੀ ਲਿਖਦਿਆਂ ਇਕ ਗੱਲ ਮੇਰੇ ਧਿਆਨ ਵਿਚ ਨਿਰੰਤਰ ਰਹੀ ਕਿ ਉਨ੍ਹਾਂ ਸਮੱਸਿਆਵਾਂ, ਘਟਨਾਵਾਂ ਨੂੰ ਬਿਨਾਂ ਉਲਾਰ ਤੇ ਉਪ-ਭਾਵੁਕ ਹੋਇਆਂ ਪੇਸ਼ ਕਰਾਂ ਜਿਨ੍ਹਾਂ ਦੀ ਸਮਾਜਿਕ-ਆਰਥਿਕ ਦ੍ਰਿਸ਼ਟੀ ਤੋਂ ਸਾਰਥਿਕਤਾ ਹੈ ਤੇ ਮੇਰੇ ਨਾਲ ਉਨ੍ਹਾਂ ਦਾ ਗੂੜ੍ਹਾ ਵਾਸਤਾ ਹੈ ਇਉਂ ਸਮਾਜ ਦੀਆਂ ਵੱਡੀਆਂ ਸਮੱਸਿਆਵਾਂ ਨਾਲ ਜੂਝਦਿਆਂ ਆਪਣਾ ਛੋਟਾ ਜਿਹਾ ਯਤਨ ਪੇਸ਼ ਕਰ ਰਿਹਾ ਹਾਂ ਜੋ ਮੇਰੀ ਉਮਰ ਦੇ 45 ਵਰ੍ਹਿਆਂ (ਸੰਨ 2000 ਤਕ) ਨੂੰ ਆਪਣੇ ਘੇਰੇ ਹੇਠ ਲੈਂਦਾ ਹੈ

ਖ਼ਿਆਲ ਆਉਂਦਾ ਹੈ ਕਿ ਪਹਿਲਾਂ ਛਟਾਲਾ ਹੁੰਦਾ ਸੀ - ਫਿਰ ਬਰਸੀਨ ਗਿਆ ਲਾਲ ਚੌਲਾਂ ਵਾਲੀ ਮੁੰਜੀ ਦੀ ਥਾਂ ਚਿੱਟੇ ਚੌਲਾਂ ਦੀਆਂ ਵਧੇਰੇ ਝਾੜ ਵਾਲੀਆਂ ਬੇਸ਼ੁਮਾਰ ਜਿਣਸਾਂ ਗਈਆਂ ਕਣਕਾਂ-ਕਪਾਹਾਂ ਤੇ ਹੋਰ ਫ਼ਸਲਾਂ ਵਿਚ ਵੱਡੇ ਪਰਿਵਰਤਨ ਹੋ ਗਏ ਹਨ ਰੇਗਿਸਤਾਨ ਹਰੇ-ਭਰੇ ਹੋ ਰਹੇ ਹਨ - ਉੱਚੇ ਪਹਾੜਾਂ ਨੂੰ ਢਾਹ ਲਾ ਕੇ ਲੋਕ ਹਿੱਤ ਲਈ ਸੁਰੰਗਾਂ ਕੱਢੀਆਂ ਜਾ ਰਹੀਆਂ ਹਨ ਵਿਗਿਆਨ ਤੇ ਤਕਨਾਲੋਜੀ ਨੇ ਸਮਾਜ ਦੀ ਤਸਵੀਰ ਬਦਲ ਦਿੱਤੀ ਹੈ ਤੇ ਭਾਰਤ ਦੇ ਬਹੁਜਨਾਂ ਦੇ ਜੀਵਨ ਵਿਚ ਕਿੰਨੀ ਕੁ ਤਬਦੀਲੀ ਆਈ ਹੈ? ਸੋਚਦਾ ਹਾਂ ਕਿ ਦਲਿਤ ਵਰਗ ਦੇ ਖ਼ਿਲਾਫ਼ ਸਾਜ਼ਿਸ਼ਾਂ ਦੇ ਰਚਨਕਾਰਾਂ ਵਿਰੁੱਧ ਪ੍ਰਗਤੀਸ਼ੀਲ ਬੁੱਧੀਜੀਵੀ ਕਿਉਂ ਮੌਨ ਧਾਰ ਕੇ ਬੈਠੇ ਹਨ? ਸਮਾਜਿਕ-ਆਰਥਿਕ ਪਰਿਵਰਤਨ ਸੰਭਵ ਹੈ - ਕੋਸ਼ਿਸ਼ ਵਜੋਂ, ਇਸ ਇਮਾਰਤ ਦੀ ਨੀਂਹ ਵਿਚ ਮੈਂ ਵੀ ਇਕ ਪੱਥਰ ਰੱਖ ਰਿਹਾ ਹਾਂ

ਪੰਜਾਬੀ ਦੇ ਜਿਨ੍ਹਾਂ ਵਿਦਵਾਨਾਂ, ਲੇਖਕਾਂ ਤੇ ਆਲੋਚਕਾਂ ਨੇ ਮੇਰੇ ਜੀਵਨੀ-ਉੱਦਮ, ਬੋਲੀ-ਭਾਸ਼ਾ ਤੇ ਦ੍ਰਿਸ਼ਟੀਕੋਣ ਦਾ ਭਰਪੂਰ ਸਮਰਥਨ ਕੀਤਾ, ਉਨ੍ਹਾਂ ਸਭਨਾਂ ਸ਼ਖ਼ਸੀਅਤਾਂ ਦਾ ਸ਼ੁਕਰੀਆ ਅਦਾ ਕਰਨਾ ਮੇਰੀ ਨੈਤਿਕ ਜ਼ਿੰਮੇਵਾਰੀ ਹੈ

ਛਾਂਗਿਆ ਰੁੱਖਵਿਚਲੇ ਕੁਝ ਸ਼ਬਦ-ਸੰਦਰਭਾਂ ਨੂੰ ਹੋਰ ਨਿਖਾਰਨ ਵਿਚ ਮੇਰੀ ਪਤਨੀ ਹਰਜਿੰਦਰ ਕੌਰ ਨੇ ਕਈ ਪਾਇਦਾਰ ਸੁਝਾਅ ਦਿੱਤੇ ਤੇ ਪੁਸਤਕ ਦੇ ਲਿਖੇ ਜਾਣ ਵਿਚ ਪਹਿਲਾਂ ਵਾਂਗ ਭਰਵਾਂ ਸਹਿਯੋਗ ਦਿੱਤਾ

ਮੇਰੇ ਕੁਲੀਗ ਵਿਜੇ ਸਿੰਘ ਨੇ ਪੁਸਤਕ ਦਾ ਖਰੜਾ ਕੰਪੋਜ਼ ਕਰਦਿਆਂ ਮੇਰੇ ਵਲੋਂ ਕੀਤੀ ਕਾਂਟ-ਛਾਂਟ ਨੂੰ ਖਿੜੇ-ਮੱਥੇ ਸੋਧਿਆ ਤੇ ਕਈ ਰਾਵਾਂ ਦਿੱਤੀਆਂ ਮੈਂ ਉਸ ਦਾ ਧੰਨਵਾਦੀ ਹਾਂ

ਅਤਿ ਸਤਿਕਾਰਯੋਗ ਭਾਪਾ ਪ੍ਰੀਤਮ ਸਿੰਘ ਜੀ ਦਾ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਮੇਰੀਆਂ ਕਿਰਤਾਂ ਨੂੰ ਹਮੇਸ਼ਾ ਵਰਨਣਯੋਗ ਹੁਲਾਰਾ ਦਿੱਤਾ ਤੇ ਹਥਲੀ ਪੁਸਤਕ ਛਾਪ ਕੇ ਮੈਨੂੰ ਆਪਣਾ ਥਾਪੜਾ ਦਿੱਤਾ

ਇਹ ਪੁਸਤਕ ਮੈਂ ਆਪਣੇ ਪੂਜਨੀਕ ਮਾਤਾ ਤੇ ਪਿਤਾ ਜੀ ਨੂੰ ਸਮਰਪਤ ਕਰਦਾ ਹਾਂ, ਜਿਨ੍ਹਾਂ ਉਮਰ ਭਰ ਹਨੇਰਾ ਢੋਂਦਿਆਂ ਮੈਨੂੰ ਵਿੱਦਿਆ ਦਾ ਚਾਨਣ ਬਖ਼ਸ਼ਿਆ

ਬਲਬੀਰ ਮਾਧੋਪੁਰੀ

*****

(5837)

ਪ੍ਰਕਾਸ਼ਕ: ਨਵਯੁਗ ਪਬਲਿਸ਼ਰਜ਼, K-24,
ਹੌਜ਼ ਖ਼ਾਸ, ਨਵੀਂ ਦਿੱਲੀ -110016
ਟਾਈਪਸੈਟਿੰਗ ਅਤੇ ਛਾਪਕ: ਜਨਤਕ ਪ੍ਰੈੱਸ,
ਪਲੱਈਅਰ ਗਾਰਡਨ ਮਾਰਕੀਟ,
ਚਾਂਦਨੀ ਚੌਕ, ਦਿੱਲੀ - 110 006

***
ìñìÆð îÅè¯ê¹ðÆ çÆÁ» Ô¯ð ê¹ÃåÕ»
A. Û»Ç×ÁÅ ð¹¼Ö (Á§×ð¶÷Æ ÇòÚ, Á½ÕÃë¯ðâ ï±éÆòðÇÃàÆ êzËμÃ)- B@A@
B. Û»Ç×ÁÅ ð¹¼Ö (ôÅÔî¹ÖÆ) - B@A@
C. Û»Ç×ÁÅ ð¹¼Ö (ÇÔ³çÆ) - B@@G
D. Û»Ç×ÁÅ ð¹¼Ö (ÃòËÜÆòéÆ) - B@@B
E. Û»Ç×ÁÅ ð¹¼Ö ç¶ Ã¿ÃÕðä - AD
F. îÅðÈæñ çÅ ÇìðÖ (ÕÅÇò ÿ×ÌÇÔ) - AIIB
G. íÖçÅ êåÅñ (ÕÅÇò ÿ×ÌÇÔ) - AIIH
H. Çç¼ñÆ ÇÂÕ ÇòðÅÃå (ÇÂÇåÔÅÃÕ ïÅç×Åð») - AIIH
I. Ãî³¹çð ç¶ Ã¿×-Ã¿× (ÃøðéÅîÅ) - AIIF
A@. Çç¼ñÆ ç¶ çà ÇÂÇåÔÅÃÕ ×¹ðç¹ÁÅð¶ - AIIE
AA. ÃÅÇÔåÕ î¹ñÅÕÅå» - AIIE
AB. ÁÅÇç èðî ç¶ ìÅéÆ ×çðÆ ìÅìÅ î³×± ðÅî - B@A@
AC. î¶ðÆ ê¼åðÕÅðÆ - B@AD
AD. î¶ðÆ Ú¯äòƺ ÕÇòåÅ - B@AD, B@AI
Áé°òÅç
A. ÁËâÇòéÅ å¶ éÇÔðÈ (ÇÂÇåÔÅÃÕ éÅòñ), ÕËæðÆé ÕñËî»
B. ñ¼ÜÅ (éÅòñ), åÃñÆîÅ éÃðÆé
C. ÃÇíÁÅÚÅðÕ ÇòÁÅÔ» éÅñ ÿì¿Çèå îÃñ¶, àÈñÆÁÅ â¶Çòâ ìïòÅ
D. éÅàÕ» ç¶ ç¶ô ÇòÚ
E. Ãî³¹çð ç¶ àÅêÈ (ÇÔ³çÆ ÕÔÅäÆÁ»)
F. ôÔÆç» ç¶ õå
G. ´»åÆÕÅðÆÁ» çÅ ìÚêé
H. íÅðå çÆÁ» ê¹ðÅäÆÁ» ïÅç×Åð»
I. ÇÚ¼àŠدóÅ
A@. êðî¶ôð ç¶ êÅö ñ¼×¶
AA. êÅäÆ
AB. éÆñÆ ÞÆñ
AC. âÅÇÂìàÆ÷ ç¶ Ã¿×, ÜÆä çÅ ã¿×
AD. îé°¼Ö çÆ ÕÔÅäÆ
AE. âÅ. ìÆ. ÁÅð. Á³ì¶âÕð - ÁÅê ìÆåÆÁ» å¶ ïÅç»
AF. îé çÆ ç¹éÆÁ»
AG. ×¹ðÈ ðÇòçÅà çÆ îÈñ ÇòÚÅðèÅðÅ
AH. ì¹¼è å¶ À°é·» çÅ è§î
AI. ´»åÆçÈå Á÷ÆîÀ°μñÅ õ»
B@. î¶ðÅ ìÚêé (ÃòËÜÆòéÆ : âÅ. ÇÃúðÅÜ ÇÃ³Ø ì¶ÚËé)
BA. éòÅì ð¿×Æñ¶
BB. ðÅÜÕîñ Ú½èðÆ (Ú¯äòÆÁ» ÕÔÅäÆÁ»)
BC. ÇÔ³çÆ çÆÁ» ÁÅð¿ÇíÕ ÕÔÅäÆÁ»
BD. ×¹ðÈ éÅéÕ - ÃÅÖÆÁ» (Á³×ð¶÷Æ å¯º)
BE. ùíÅô éÆðò çÆÁ» Ú¯äòÆÁ» ÕÔÅäÆÁ»
BF. Çî¼àÆ ì¯ñçÆ ÔË (ÕÔÅäÆÁ»)
BG. Ú¯äòÆÁ» ÁëðÆÕÆ ÕÔÅäÆÁ»
BH. ñÈ ô¹é çÆÁ» Ú¯äòÆÁ» ÕÔÅäÆÁ»
BI. íÅêÅ êÌÆåî ÇÃ³Ø ïÅç×ÅðÆ íÅôé
C@. Çòôò êÌÇþè EA Ú¯äòÆÁ» ÕÔÅäÆÁ»
CA. Çòçð¯ÔÆ ÕÇòåÅ (êÌËà ÇòÚ)
CB. ìÅñ-×Æå : îÔ¶ºçð ôðîÅ

 Ã¿êÅçå - D@ ê°ÃåÕ»





ਛਾਂਗਿਆ ਰੁੱਖ (ਕਾਂਡ ਦੂਜਾ: ਮੇਰੀ ਜੰਮਣ-ਭੋਂ ਮਾਧੋਪੁਰ)

ਸਿੰਮ ਸਿੰਮ ਪਾਣੀਆਂ,
ਘੁੱਗੀ ਤਿਹਾਈ

ਮੈਂ ਅਤੇ ਮੇਰੇ ਹਾਣੀ ਬਰਸਾਤਾਂ ਨੂੰ ਆਪਣੀਆਂ ਛੋਟੀਆਂ-ਛੋਟੀਆਂ ਉਂਗਲਾਂ ਨਾਲ ਜ਼ਮੀਨ ਵਿਚ ਨਿੱਕੀਆਂ-ਨਿੱਕੀਆਂ ਖੁੱਤੀਆਂ ਪੁੱਟਦੇ ਹੋਏ ਉੱਪਰਲੀ ਤੁਕ ਵਾਰ-ਵਾਰ ਬੋਲਦੇ ਦੇਖਦਿਆਂ ਹੀ ਦੇਖਦਿਆਂ ਇਹ ਪਾਣੀ ਨਾਲ ਭਰ ਜਾਂਦੀਆਂ ਜਦੋਂ ਅੱਡੀ ਭਾਰ ਘੁੰਮਦੇ - ਛੋਟੀ ਜਿਹੀ ਗੋਲ ਖੁੱਤੀ ਪਾਣੀ ਨਾਲ ਨੱਕੋ-ਨੱਕ ਭਰ ਜਾਂਦੀ ਅਤੇ ਪਾਣੀ ਬਾਹਰ ਨੂੰ ਵਗਣ ਲੱਗ ਪੈਂਦਾ

ਦਰਅਸਲ, ਮਾਧੋਪੁਰ (ਜ਼ਿਲ੍ਹਾ ਜਲੰਧਰ) ਬਿਆਸ ਦਰਿਆ ਦੇ ਮੰਡ ਵਿਚ ਵਸੇ ਪਿੰਡਾਂ ਵਿੱਚੋਂ ਹੈ ਪੰਜ-ਨਦ ਯਾਨੀ ਪੰਜ ਨਦੀਆਂ ਵਾਲੇ ਇਲਾਕੇ ਪੰਜਾਬ ਵਿਚ ਵਹਿੰਦਾ ਬਿਆਸ ਦਰਿਆ ਰੋਹਤਾਂਗ (ਕੁੱਲੂ) ਕੋਲੋਂ ਨਿਕਲ ਕੇ ਜ਼ਿਲ੍ਹਾ ਕਾਂਗੜਾ (ਹਿਮਾਚਲ ਪ੍ਰਦੇਸ਼) ਅਤੇ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦਾ 290 ਮੀਲ ਦਾ ਪੈਂਡਾ ਤੈ ਕਰ ਕੇ ਕਪੂਰਥਲੇ ਦੀ ਹੱਦ ਉੱਤੇ ਸਤਲੁਜ ਦਰਿਆ ਵਿਚ ਜਾ ਰਲ਼ਦਾ ਹੈ ਇਨ੍ਹਾਂ ਦੋਹਾਂ ਦਰਿਆਵਾਂ ਦਾ ਜਿੱਥੇ ਸੰਗਮ ਹੁੰਦਾ ਹੈ, ਉਸ ਨੂੰ 'ਹਰੀ ਕਾ ਪੱਤਣ' ਆਖਿਆ ਜਾਂਦਾ ਹੈ

ਇੱਥੇ ਕਹਿਣ ਦਾ ਮਤਲਬ ਇਹ ਹੈ ਕਿ ਜਿਉਂ-ਜਿਉਂ ਇਹ ਦਰਿਆ ਲਹਿੰਦੇ ਵਲ ਨੂੰ ਢਾਹ ਲਾਉਂਦਾ ਗਿਆ, ਤਿਉਂ-ਤਿਉਂ ਚੜ੍ਹਦੇ ਕਿਨਾਰੇ ਦੇ ਮੰਡ ਵਿਚ ਟਾਵੀਂ-ਟਾਵੀਂ ਵਸੋਂ ਵਸਦੀ ਗਈ ਖੇੜੇ ਬੱਝਦੇ ਗਏ ਤੇ ਪਿੰਡਾਂ ਦੀ ਸ਼ਕਲ ਇਖ਼ਤਿਆਰ ਕਰਦੇ ਗਏ ਹੁਣ ਸਾਡੇ ਪਿੰਡ ਤੋਂ ਬਿਆਸ ਦਰਿਆ ਤਕਰੀਬਨ 21 ਕਿਲੋਮੀਟਰ ਦੇ ਫ਼ਾਸਲੇ ਉੱਤੇ ਹੈ

ਸਤਲੁਜ ਅਤੇ ਬਿਆਸ ਵਿਚਾਲੇ ਦੇ ਜਲੰਧਰ, ਹੁਸ਼ਿਆਰਪੁਰ, ਨਵਾਂ ਸ਼ਹਿਰ ਅਤੇ ਕਪੂਰਥਲੇ ਦੇ ਇਲਾਕੇ ਨੂੰ ਦੁਆਬਾ ਕਿਹਾ ਜਾਂਦਾ ਹੈ ਜ਼ਿਲ੍ਹਾ ਜਲੰਧਰ ਦੇ ਕੁਝ ਪਿੰਡਾਂ ਨੂੰਸੀਰੋਵਾਲਦਾ ਨਾਂ ਇਸ ਲਈ ਦਿੱਤਾ ਗਿਆ ਹੈ ਕਿ ਇੱਥੇ ਜ਼ਮੀਨ ਵਿੱਚੋਂ ਆਪਣੇ-ਆਪ ਸੀਰਾਂ ਫੁੱਟ ਪੈਂਦੀਆਂ ਸਨ ਬਰੀਕ ਧਾਰ ਵਾਲੇ ਇਨ੍ਹਾਂ ਨਿੱਕੇ-ਨਿੱਕੇ ਖ਼ੂਬਸੂਰਤ ਝਰਨਿਆਂ ਦਾ ਪਾਣੀ ਇਕ ਛੋਟੀ ਜਿਹੀ ਕੂਲ੍ਹ ਦੀ ਸ਼ਕਲ ਧਾਰ ਲੈਂਦਾ ਪਿੰਡ ਦੇ ਪੱਛਮ ਪਾਸੇ ਟਿੱਬੇ ਵਿੱਚੋਂ ਦੀ ਬਹੁਤ ਹੀ ਸਾਫ਼ ਤੇ ਪਾਰਦਰਸ਼ੀ ਪਾਣੀ ਦੀ ਵਗਦੀ ਇਸ ਚੋਈ ਵਿਚ ਅਸੀਂ ਗਰਮੀਆਂ ਨੂੰ ਨਹਾਉਂਦੇ ਇਹ ਅਨੇਕ ਜੀਵ-ਜੰਤੂਆਂ, ਖ਼ਰਗੋਸ਼ਾਂ, ਪਸ਼ੂਆਂ-ਪੰਛੀਆਂ ਦਾ ਬੇਓੜਕ ਸਹਾਰਾ ਬਣਦੀ ਇਹਦੇ ਕਿਨਾਰੇ ਟਾਹਲੀਆਂ ਦੀਆਂ ਝਿੜੀਆਂ ਤੇ ਹਰਿਆਲੀ ਸਦਾ ਬਹਾਰ ਸਨ

ਨੀਵਾਂ ਇਲਾਕਾ ਹੋਣ ਕਰ ਕੇ ਸਾਡੇ ਪਿੰਡਾਂ ਦੇ ਖੂਹਾਂ ਦਾ ਪੱਤਣ ਬਹੁਤਾ ਡੂੰਘਾ ਨਹੀਂ ਸੀ ਤੜਕੇ ਤੋਂ ਦੁਪਹਿਰ ਤਕ ਹਲਟ ਚਲਦਾ ਰਹਿੰਦਾ ਤਾਂ ਕਿਤੇ ਜਾ ਕੇ ਮਾਲ੍ਹ ਤਰਦੀ ਤੇ ਚਿੱਟੀ-ਕੱਕੀ ਰੇਤ ਚਮਕਦੀ ਦਿਸਦੀ ਇਹ ਸਾਰਾ ਕੁਝ ਅਸੀਂ ਸਕੂਲ ਦੀ ਛੁੱਟੀ ਤੋਂ ਬਾਅਦ ਅਵਾਰਗੀ ਦੌਰਾਨ ਤੱਕਦੇ ...  ਤੇ ਨਵੇਂ ਖੂਹ ਲੱਗਣ ਦਾ ਨਜ਼ਾਰਾ ਦਿਲ ਨੂੰ ਧੂਹ ਪਾਉਣ ਵਾਲਾ ਹੁੰਦਾ ਅੱਛਰੂ ਬਾਜ਼ੀਗਰ ਕਈ ਦਿਨ ਪਹਿਲਾਂ ਢੋਲ ਵਜਾਉਂਦਾ ਖੂਹ ਦਾ ਪਾੜ ਪੁੱਟਣ ਲਈ ਟੱਕ ਲਾਉਣ ਵੇਲੇ ਅਰਦਾਸ ਹੁੰਦੀ ਪਤਾਸਿਆਂ ਦਾ ਪ੍ਰਸ਼ਾਦ ਵੰਡਿਆ ਜਾਂਦਾ ਵਿਆਹ ਸਮੇਂ ਧੀ ਦੀ ਡੋਲੀ ਤੋਰੇ ਜਾਣ ਵਕਤ ਵਾਂਗ ਪੈਸੇ ਵਰ੍ਹਾ ਕੇ ਸੁੱਟੇ ਜਾਂਦੇ ਖ਼ੁਸ਼ੀਆਂ ਭਰਿਆ ਮਾਹੌਲ ਉਦੋਂ ਗੰਭੀਰ ਅਤੇ ਉਦਾਸ ਜਿਹਾ ਹੋ ਜਾਂਦਾ ਜਦੋਂ ਔਰਤਾਂ ਵਿਰਾਗ ਭਰੀ ਆਵਾਜ਼ ਵਿਚ ਗਾ ਕੇ ਵਾਰ-ਵਾਰ ਦੁਹਰਾਉਂਦੀਆਂ:

ਪ੍ਰਦੇਸਣ ਲੱਕੜੀ ਜੀ,
ਦਰਸ਼ਣ ਕਰ ਲਓ ਸਾਰੇ ਜੀ

ਤੂਤ ਦੇ ਦਰਖ਼ਤ ਤੋਂ ਲੱਕੜ ਵਿਚ ਬਦਲ ਗਏ ਗੰਡ ਪ੍ਰਤੀ ਭਾਵੁਕ ਮੋਹ ਦਾ ਪ੍ਰਗਟਾਵਾ ਮਨ ਨੂੰ ਹਲੂਣ ਦਿੰਦਾ - ਕਈ ਅੱਖਾਂ ਨਮ ਹੋ ਜਾਂਦੀਆਂ ਕਿਉਂਕਿ 18 ਇੰਚ ਚੌੜੇ ਗੋਲ ਆਕਾਰ ਦੇ ਗੰਡ - ਲੱਕੜੀ ਨੇ ਹਮੇਸ਼ਾ ਧਰਤੀ ਅੰਦਰ ਰਹਿਣਾ ਹੁੰਦਾ ਸੀ ਇਸ ਉੱਤੇ 13 ਇੰਚ ਦੀ ਦੀਵਾਰ ਦੀ ਚਿਣਾਈ ਹੁੰਦੀ ਗੰਡ ਦੇ ਗੋਲ ਆਕਾਰ ਦਾ ਵਿਆਸ ਖੂਹ ਜਾਂ ਖੂਹੀ ਅਨੁਸਾਰ ਰੱਖਿਆ ਜਾਂਦਾ ਚੋਭੇ ਅਕਸਰ ਝਿਊਰ ਬਿਰਾਦਰੀ ਦੇ ਹੁੰਦੇ ਜੋ ਖੂਹ ਦੇ ਪਾਣੀ ਅੰਦਰ ਉੱਤਰ ਕੇ ਝਾਮ ਨੂੰ ਮਿੱਟੀ ਨਾਲ ਭਰਦੇ ਪਾਣੀ ਵਿਚ ਉਨ੍ਹਾਂ ਦੀ ਲੰਮੀ ਚੁੱਭੀ ਦੇਖਦਿਆਂ ਸਾਹ ਸੁੱਕਦਾ ਮਹਿਸੂਸ ਹੁੰਦਾ ਖੂਹ ਲਾਏ ਜਾਣ ਦਾ ਸਾਰਾ ਕੰਮ ਥੋੜ੍ਹੇ ਦਿਨਾਂ ਵਿਚ ਮੁਕੰਮਲ ਹੋ ਜਾਂਦਾ ਤੇ ਖ਼ਵਾਜ਼ਾ ਖ਼ਿਜ਼ਰ ਦੀ ਹੋਈ ਮਿਹਰ ਲਈ ਦਲ਼ੀਆ ਵੰਡਿਆ ਜਾਂਦਾ ਮਿਸਤਰੀ ਬੁੱਢਾ ਰਾਮ ਵਲਦ ਕੂੜਾ ਰਾਮ ਦਾ ਖੂਹ ਮੈਂ ਇੰਜ ਹੀ ਲੱਗਦਾ ਦੇਖਿਆ ਇਸ ਮੌਕੇ ਮੈਂ ਆਪਣੇ ਤੋਂ ਵੱਡੇ ਜੱਟਾਂ ਦੇ ਮੁੰਡਿਆਂ ਨੂੰ ਇਹ ਟੋਟਕਾ ਕਹਿੰਦੇ ਸੁਣਿਆ ਜੋ ਕਿਸੇ ਕੁੜੀ ਨੂੰ ਸੁਣਾ ਕੇ ਕਹਿ ਰਹੇ ਸਨ:

'ਖੂਹ ਦੇ ਚੱਕ ਆਂਙੂੰ,
ਤੈਂ ਮੁੜ ਕੇ ਨਹੀਂ ਆਉਣਾ'

ਜਦੋਂ ਜ਼ਮੀਨ ਦੇ ਪਾਣੀ ਦਾ ਪੱਧਰ ਨੀਵਾਂ ਹੁੰਦਾ ਗਿਆ ਤੇ ਹਰੇ ਇਨਕਲਾਬ ਦਾ ਨਾਅਰਾ ਲੱਗਾ ਤਾਂ ਟਿਊਬਵੈੱਲ ਲੱਗਣ ਲੱਗੇ, ਤਾਂ ਵੀ 'ਕੰਮੀਆਂ' ਦੇ ਨਿਆਣਿਆਂ ਨੂੰ ਦਲ਼ੀਆ ਲੈਣ ਆਉਣ ਲਈ ਜਾਗਰ ਚੌਂਕੀਦਾਰ ਵਲੋਂ ਹੋਕਾ ਦੇ ਕੇ ਸੱਦਿਆ ਜਾਂਦਾ


ਮੇਰੇ ਪਿੰਡ ਦਾ ਸਭ ਤੋਂ ਪਹਿਲਾ ਦੋਹਲਟਾ ਖੂਹ (ਚੜ੍ਹਦੇ ਪਾਸੇ) ਸੰਨ 1800 ਵਿਚ (ਬਾਬਾ) ਸੰਗਤੀਆ ਵਲੋਂ ਲਗਾਇਆ ਗਿਆ ਇਸ ਦਾ ਸਬੂਤ ਇਕ ਇੱਟ ਉੱਤੇ ਉੱਕਰੀ ਇਬਾਰਤ ਤੋਂ ਮਿਲਦਾ ਹੈ, ਜਿਸ ਨੂੰ 1981 ਵਿਚ ਮੈਂ ਖੂਹ ਦੀ ਦੀਵਾਰ ਵਿੱਚੋਂ ਕੱਢ ਕੇ ਉਸ ਦੀ ਫੋਟੋ ਲਈ ਤੇ ਫਿਰ 'ਜਠੇਰਿਆਂ' ਦੇ ਇਕ ਪੱਕੇ ਥੜ੍ਹੇ ਉੱਤੇ ਇਸ ਨੂੰ ਸਦਾ ਲਈ ਜੜਵਾ ਦਿੱਤਾ ਇਸ ਇਤਿਹਾਸਕ ਇੱਟ ਉਤਲੀ ਇਬਾਰਤ ਦਾ ਤਰਜਮਾ ਇਸ ਤਰ੍ਹਾਂ ਹੈ:

'ਖੂਹ ਦੀ ਇਮਾਰਤ ਸੰਗਤੀਆ ਨੇ ਸੰਨ 1800 ਵਿਚ ਉਸਾਰੀ ਜਿਸ ਉੱਤੇ 419811 ਇੱਟਾਂ ਲੱਗੀਆਂ' ... ਤੇ ਹਾਂ, ਇਸ ਖੂਹ ਦਾ ਪਾਣੀ 5-6 ਕਿਲੋਮੀਟਰ ਦੂਰ ਕੁਰੇਸ਼ੀਆਂ ਤਕ ਵੀ ਲਿਜਾਇਆ ਜਾਂਦਾ ਰਿਹਾ ਸਾਰਾ ਪਿੰਡ ਪੀਣ ਲਈ ਇੱਥੋਂ ਪਾਣੀ ਭਰਦਾ

ਸੰਗਤੀਆ ਪਿੱਛਿਓਂ ਮੁੱਗੋਵਾਲ (ਨੇੜੇ ਟੂਟੋ ਮਜਾਰਾ, ਜ਼ਿਲ੍ਹਾ ਹੁਸ਼ਿਆਰਪੁਰ) ਤੋਂ ਸੀ ਅੰਗਰੇਜ਼ ਵਿਦਵਾਨ ਸਰ ਤੇਨਸਿਨ ਚਾਰਲਸ ਜੋਲਫ਼ ਏਸਬਸਟ ਅਤੇ .ਡੀ. ਮੈਕਲੈਂਗਨ ਦੀ ਖੋਜ ਅਨੁਸਾਰ ਮੁੱਗੋਵਾਲ ਤੋਂ ਉੱਠ ਕੇ ਸੰਘਾ ਗੋਤ ਦੇ ਜੱਟ ਸਕਰੂਲੀ, ਲੰਗੇਰੀ, ਨਰਿਆਲਾਂ (ਤੇ ਸ਼ਾਇਦ ਮਾਧੋਪੁਰ) ਵਿਚ ਜਾ ਵਸੇ (ਪੰਜਾਬੀ ਟ੍ਰਿਬਿਊਨ, 25 ਮਈ 2001)

(ਬਾਬਾ) ਸੰਗਤੀਆ ਦਾ ਪਿੰਡ ਚੋਆਂ ਦੀ ਮਾਰ ਹੇਠ ਸੀ ਖੇਤੀਬਾੜੀ ਲਈ ਜ਼ਮੀਨ ਦੀ ਤਲਾਸ਼ ਦੌਰਾਨ ਉਸ ਨੇ ਹੀ ਇਸ ਹਰੇ-ਭਰੇ ਇਲਾਕੇ ਨੂੰ ਦੇਖ ਕੇ ਇਸ ਨੂੰ 'ਮਾਧੋ ਦੀ ਪੁਰੀ' ਆਖਿਆ - ਜਦੋਂ ਉਸ ਨੇ ਇੱਥੇ ਪੱਕਾ ਡੇਰਾ ਜਮਾ ਲਿਆ ਤਾਂ ਇਹ ਮਾਧੋਪੁਰ ਦੇ ਨਾਂ ਨਾਲ ਜਾਣਿਆ ਜਾਣ ਲੱਗਾ ਅੰਗਰੇਜ਼ੀ ਸਰਕਾਰ ਦੇ ਡਾਕ-ਤਾਰ ਮਹਿਕਮੇ ਵਲੋਂ ਆਪਣੀ ਸਹੂਲਤ ਲਈ ਇਸ ਦਾ ਨਾਂ 'ਮਾਧੋਪੁਰ ਸੀਰੋਵਾਲ' ਕਰ ਦਿੱਤਾ ਗਿਆ ਕਿਉਂਕਿ ਜ਼ਿਲ੍ਹੇ ਵਿਚ ਇਸ ਨਾਂ ਦਾ ਇਕ ਹੋਰ ਪਿੰਡ ਵੀ ਹੈ

(ਬਾਬਾ) ਸੰਗਤੀਆ ਵਲੋਂ ਇੱਥੇ ਰਹਿੰਦਿਆਂ ਕੁਝ ਸਾਲਾਂ ਵਿਚ ਹੀ ਪੱਕੇ ਮਕਾਨਾਂ ਦੀ ਉਸਾਰੀ ਕਰ ਲਈ ਗਈ ਸਿੱਟੇ ਵਜੋਂ, ਉਸ ਦੀਆਂ ਅਗਲੀਆਂ ਪੀੜ੍ਹੀਆਂ ਨੂੰ 'ਪੱਕਿਆਂ ਵਾਲੇ' ਤੇ ਜਿੱਥੋਂ ਮਿੱਟੀ ਪੁੱਟੀ ਗਈ, ਉਸ ਨੂੰ ਹੁਣ ਤਕ 'ਗੋਰਾ ਛੱਪੜ' ਕਿਹਾ ਜਾਂਦਾ ਹੈ ਪਟਵਾਰੀ ਦੇ ਕਾਗ਼ਜ਼ਾਂ ਮੁਤਾਬਿਕ ਇਹ ਸ਼ਾਮਲਾਤ ਹੈ ਅਤੇ ਨਿਮਨ ਜਾਤੀਆਂ ਨੂੰ ਇੱਥੋਂ ਮਿੱਟੀ ਪੁੱਟ ਕੇ ਆਪਣੇ ਘਰ ਲਿੱਪਣ-ਪੋਚਣ ਦੀ ਖੁੱਲ੍ਹ ਹੈ ਆਪਣੇ ਪਰਿਵਾਰ ਦੇ ਜੀਆਂ ਨਾਲ ਮੈਂ ਵੀ ਇੱਥੋਂ ਕਈ ਵਾਰ ਮਿੱਟੀ ਪੁੱਟ ਕੇ ਲਿਆਇਆ ਹਾਂ ਖ਼ੈਰ, ਪਿੰਡ ਦੇ ਹੋਰ ਛੱਪੜਾਂ ਵਾਂਗ ਜੱਟ ਇਨ੍ਹਾਂ ਨੂੰ ਪੂਰ ਕੇ ਆਪਣੀ ਜਾਇਦਾਦ ਦਾ ਹਿੱਸਾ ਬਣਾਈ ਜਾ ਰਹੇ ਹਨ

'ਵਿਰਦੀ' ਗੋਤ ਦਾ ਇਕ ਆਦਿਧਰਮੀ (ਚਮਾਰ) ਪਰਿਵਾਰ (ਬਾਬਾ) ਸੰਗਤੀਆ ਨੇ ਆਪਣੇ ਜੱਦੀ ਪਿੰਡ ਦੇ ਲਾਗਲੇ ਪਿੰਡ ਪੰਡੋਰੀ ਤੋਂ ਲਿਆ ਕੇ ਵਸਾ ਲਿਆ ਪੰਜਾਬ ਸਿੰਘ ਰਾਮਦਾਸੀਆ ਸੈਨਪੁਰ (ਹੁਸ਼ਿਆਰਪੁਰ) ਤੋਂ ਡੇੜ੍ਹ ਸਦੀ ਪਹਿਲਾਂ ਵਸਿਆ ਜਿੱਥੇ ਉਹ ਜੁੱਤੀਆਂ ਬਣਾਉਣ ਦਾ ਕੰਮ ਕਰਦਾ ਸੀ, ਉਸ ਨੂੰ 'ਗਾਂਢਿਆਂ ਦਾ ਛੱਪੜ' ਆਖਿਆ ਜਾਂਦਾ ਹੈ ਇਕ ਝਿਊਰ ਪਰਿਵਾਰ ਲੜੋਏ (5 ਕਿਲੋਮੀਟਰ ਦੂਰ ਪਿੰਡ, ਜ਼ਿਲ੍ਹਾ ਜਲੰਧਰ) ਦੇ ਸਰਦਾਰਾਂ ਨੂੰ ਸੰਗਤੀਆ ਵਲੋਂ ਕੀਤੀ ਬੇਨਤੀ ਉੱਤੇ ਮਾਧੋਪੁਰ ਟਿਕਿਆ ਇਉਂ ਬਾਹਮਣ, ਸੁਨਿਆਰੇ, ਤਰਖਾਣ, ਨਾਈ ਤੇ ਇਕ ਪੂਰਬੀਆ ਧੋਬੀ ਪਰਿਵਾਰ ਵਸੇ

ਪਿੰਡ ਦੇਖਣ ਨੂੰ ਭਾਵੇਂ ਇਕੱਠਾ ਪਰ ਪੀਣ ਦੇ ਪਾਣੀ ਲਈ ਖੂਹ ਆਪੋ-ਆਪਣਾ ਉਪਰੰਤ ਕੁਝ ਮੁਸਲਮਾਨ ਵੀ ਪਿੰਡ ਵਿੱਚ ਜ਼ਮੀਨਾਂ ਦੇ ਮਾਲਕ ਹੋ ਗਏ ਉਹ ਹਿੰਦੂਆਂ-ਸਿੱਖਾਂ ਵਾਂਗ ਨੀਚ ਜਾਤੀਆਂ ਨਾਲ ਛੂਆ-ਛੂਤ ਨਾ ਕਰਦੇ - ਸ਼ਾਇਦ ਇਸ ਲਈ ਕਿ ਉਨ੍ਹਾਂ ਵਿੱਚੋਂ ਬਹੁਤਿਆਂ ਦਾ ਪਿਛੋਕੜ ਅਛੂਤਾਂ ਤੇ ਕੰਮੀ-ਕਾਰੀਗਰ ਜਾਤੀਆਂ ਵਾਲਾ ਸੀ

ਦੂਜੇ ਪਾਸੇ, ਜੇ ਅਛੂਤਾਂ (ਚਮਾਰ-ਚੂਹੜਾ) ਦਾ ਕੋਈ ਮੁੰਡਾ ਨਹਾ-ਧੋ ਕੇ ਤੇ ਬੋਦਾ ਵਾਹ ਕੇ ਘਰੋਂ ਬਾਹਰ ਨਿਕਲਦਾ ਤਾਂ ਰੁੱਖ ਹੇਠ ਜਾਂ ਥੜ੍ਹੇ ਉੱਤੇ ਬੈਠੇ ਜੱਟਾਂ ਦੀ ਢਾਣੀ ਵਿੱਚੋਂ ਕੋਈ ਜਣਾ ਉਹਦੇ ਸਿਰ ਵਿਚ ਮਿੱਟੀ ਪਾ ਦਿੰਦਾ ਜੇ ਉਹ ਵਿਰੋਧ ਕਰਦਾ ਤਾਂ ਉਹਨੂੰ ਫ਼ੈਂਟਾ ਚਾੜ੍ਹਿਆ ਜਾਂਦਾ ਇੰਜ ਹੀ ਅਛੂਤ ਜਾਤੀ ਦੇ ਕਿਸੇ ਆਦਮੀ ਵਲੋਂ ਨਵੇਂ ਕੱਪੜੇ ਪਹਿਨ ਕੇ ਨਿਕਲਣਤੇ ਉਹਦੀ ਮਾਰ-ਕੁੱਟ ਕੀਤੀ ਜਾਂਦੀ ਕਿ ਤੁਸੀਂ ਸਾਡੀ ਨਕਲ ਜਾਂ ਰੀਸ ਕਰਦੇ ਹੋ ਇਉਂ ਜੱਟ ਕੰਮੀਆਂ ਲਈ 'ਹਊਆ' ਸਨ ਤੇ ਪਤਾ ਨਹੀਂ ਸੀ ਹੁੰਦਾ ਕਿ ਅਜਿਹੀ ਘਟਨਾ ਕਦੋਂ ਤੇ ਕਿੱਥੇ ਵਾਪਰ ਜਾਵੇ

ਜ਼ੈਲਦਾਰ, ਜਾਗੀਰਦਾਰ, ਸਫ਼ੈਦਪੋਸ਼ ਤੇ ਲੰਬੜਦਾਰ ਤੋਂ ਸਾਰੇ ਲੋਕ ਥਰ-ਥਰ ਕੰਬਦੇ ਸਨ ਜ਼ੈਲਦਾਰ ਦੀ ਜ਼ੈਲ ਵਿਚ ਕਈ-ਕਈ ਪਿੰਡ ਹੁੰਦੇ ਉਹ ਕਚਹਿਰੀ ਲਾਉਂਦਾ - ਫ਼ੈਸਲੇ ਸੁਣਾਉਂਦਾ ਉਹਦੇ ਕੋਲ ਅਦਾਲਤ ਦੇ ਜੱਜ ਵਾਂਗ ਹੱਕ ਹੁੰਦੇ ਸਨ ਸੁਣਾਈ ਸਜ਼ਾ ਅਨੁਸਾਰ ਜੁਰਮਾਨਾ, ਹਰਜਾਨਾ ਤੇ ਹੋਰ ਡੰਨ ਭਰਨਾ ਪੈਂਦਾ ਹਾਲਾਤ ਤੇ ਸੂਰਤ ਮੁਤਾਬਿਕ ਕਿਸੇ ਨੂੰ ਕੋਈ ਸਜ਼ਾ ਦਿੱਤੀ ਜਾਂਦੀ ਤੇ ਕਿਸੇ ਨੂੰ ਕੋਈ ਕਹਿੰਦੇ ਹਨ ਕਿ  ਕਿਸੇ ਜ਼ੈਲਦਾਰ ਨੂੰ ਪੰਜ ਤੇ ਕਿਸੇ ਨੂੰ ਸੱਤ ਖ਼ੂਨ ਮਾਫ਼ ਹੁੰਦੇ ਸਨ - ਇਸ ਕਰ ਕੇ ਲੋਕ ਉਹਦੇ ਮੋਹਰੇ ਧੌਣ ਅਕੜਾ ਕੇ ਗੱਲ ਕਰਨ ਦੀ ਕਦੇ ਜ਼ੁਰਅਤ ਨਾ ਕਰਦੇ ... ਤੇ ਕਮੀਨਾਂ, ਖ਼ਾਸ ਕਰਕੇ ਅਛੂਤਾਂ ਪ੍ਰਤਿ ਉਹਦਾ ਰਵੱਈਆ ਅਕਸਰ ਡਰਾਉਣਾ ਤੇ ਅਤਿਆਚਾਰੀ ਹੁੰਦਾ ਉਹ ਖੇਤੀਬਾੜੀ ਅਤੇ ਉਸਾਰੀ ਦੇ ਕੰਮਾਂ ਵਿਚ ਬਗਾਰ ਕਰਾਉਂਦਾ ਜੇ ਇਨ੍ਹਾਂ ਦੋਹਾਂ ਖੇਤਰਾਂ ਵਿਚ ਕੋਈ ਕੰਮ ਨਾ ਹੁੰਦਾ ਤਾਂ ਉਹ ਬਗਾਰ ਦੇ ਨਿਸਚਤ ਦਿਨਾਂ ਵਿਚ ਖੇਤਾਂ ਵਿੱਚੋਂ ਮਿੱਟੀ ਪੁੱਟਵਾ ਕੇ ਪਿੰਡ ਦੇ ਬਾਹਰਵਾਰ ਸੁਟਵਾਉਂਦਾ ਕਹਿਣ ਦਾ ਭਾਵ ਕਿ ਮਿਥੀ ਹੋਈ ਬਗਾਰ ਨੂੰ ਨਾ ਬਖ਼ਸ਼ਦਾ ਮਿਸਾਲ ਵਜੋਂ, ਇਸ ਹਕੀਕਤ ਦੇ ਸਬੂਤ ਉਨ੍ਹਾਂ ਪਿੰਡਾਂ ਵਿਚ ਥੇਹਾਂ ਦੀ ਸ਼ਕਲ ਵਿਚ ਅੱਜ ਵੀ ਦੇਖੇ ਜਾ ਸਕਦੇ ਹਨ ਜਿਨ੍ਹਾਂ ਪਿੰਡਾਂ ਦੇ ਜ਼ੈਲਦਾਰ ਹੁੰਦੇ ਸਨ

ਜਾਗੀਰਦਾਰ ਅੰਗਰੇਜ਼ੀ ਹਕੂਮਤ ਦੀ ਮਦਦ ਵਾਸਤੇ 15 ਤੋਂ 30 ਘੋੜੇ ਪਾਲਦਾ - ਆਪਣੇ ਦੇਸ਼ ਵਾਸੀਆਂ ਅੰਦਰ ਉੱਠਦੇ ਵਿਦਰੋਹ ਵਿਰੁੱਧ ਅੰਗਰੇਜ਼ਾਂ ਦਾ ਸਾਥ ਦੇ ਕੇ ਜਾਗੀਰਾਂ ਹਾਸਲ ਕਰਦਾ ਉਹ ਵੀ ਅਛੂਤਾਂ ਤੋਂ ਬਗਾਰ ਕਰਾਉਂਦਾ ਤੇ ਇਨਾਮ ਵਜੋਂ ਧੌਲ਼-ਧੱਫਾ ਤੇ ਗਾਲ੍ਹਾਂ ਦੀ ਵਰਖਾ ਕਰਦਾ ਗੱਲ ਕੀ, ਰੋਹਬ ਰੱਖਦਾ ਤੇ ਅਛੂਤਾਂ ਦੇ ਅਧਿਕਾਰ - ਰੋਹ ਨੂੰ ਪਨਪਣ ਨਾ ਦਿੰਦਾ

ਸਫ਼ੈਦਪੋਸ਼ (ਚਿੱਟ-ਕੱਪੜੀਆ) ਦੋ-ਚਾਰ ਘੋੜੇ ਰੱਖਦਾ - ਕੁਝ ਪਿੰਡ ਉਹਦੇ ਮਤਹਿਤ ਹੁੰਦੇ ਬਗਾਰ-ਬੁੱਤੀ ਲਈ ਅਛੂਤ ਹਾਜ਼ਰ ਰਹਿੰਦੇ ਸਫ਼ੈਦਪੋਸ਼ ਸਰਕਾਰੀ ਏਜੰਟ ਵਾਂਗ ਕੰਮ ਕਰਦਾ - ਮੁਖ਼ਬਰੀ ਕਰਦਾ ਆਪਣਾ ਇੰਜ ਦਾ ਰੁਤਬਾ ਕਾਇਮ ਰੱਖਦਿਆਂ ਸਰਕਾਰ ਤੋਂ 'ਬਖਸ਼ੀਸ਼' ਹਾਸਿਲ ਕਰਦਾ ਰਹਿੰਦਾ

ਲੰਬੜਦਾਰ ਪਿੰਡ ਪੱਧਰ ਉੱਤੇ ਸਰਕਾਰੀ ਮੁਲਾਜ਼ਮ ਸੀ ਉਹ ਆਪਣੇ ਉਤਲਿਆਂ ਦੀ ਸੇਵਾ ਲਈ ਉਤਾਵਲਾ ਰਹਿੰਦਾ ਅਛੂਤਾਂ ਤੋਂ ਮਨ-ਮਰਜ਼ੀ ਨਾਲ ਬਿਨਾਂ ਇਵਜ਼ ਦੇ ਕੰਮ ਕਰਾਉਂਦਾ ਉਸ ਤੋਂ ਕਮੀਨਾਂ ਸਮੇਤ ਬਾਕੀ ਲੋਕ ਬਹੁਤ ਡਰ ਕੇ ਰਹਿੰਦੇ ਕਿਉਂਕਿ ਉਹ ਠਾਣੇ ਵਿਚ ਜਾਂ ਜ਼ੈਲਦਾਰ ਕੋਲ ਜਾ ਕੇ ਕਿਸੇ ਦੀ ਵੀ ਸ਼ਿਕਾਇਤ ਕਰ ਸਕਦਾ ਸੀ ਉਹਦੀ ਹਰ ਥਾਂ ਯਾਨੀ ਸਰਕਾਰੇ-ਦਰਬਾਰੇ ਸੁਣੀ ਜਾਂਦੀ ਉਹਦੀ ਇੱਛਾ ਅਨੁਸਾਰ ਹੀ ਫੈਸਲੇ ਲਏ ਜਾਂਦੇ ਉਹ ਲੋਕਾਂ ਨੂੰ ਸਰਕਾਰ ਪੱਖੀ ਸੋਚ ਰੱਖਣ ਤੇ ਸਰਕਾਰੀ ਨੀਤੀਆਂ ਦੀ ਹਿਮਾਇਤ ਕਰਨ ਵਿਚ ਨਿਵੇਕਲੀ ਭੂਮਿਕਾ ਨਿਭਾਉਂਦਾ ਇਸੇ ਕਰ ਕੇ ਆਮ ਤੌਰ ਤੇ ਇਨ੍ਹਾਂ ਸਾਰਿਆਂ ਅਹੁਦੇਦਾਰਾਂ ਨੂੰ 'ਟੋਡੀ' ਜਾਂ ਸਰਕਾਰ ਦੇ 'ਪਿੱਠੂ' ਆਖਿਆ ਜਾਂਦਾ ਰਿਹਾ ਹੈ ਇਨ੍ਹਾਂ ਵੱਲ ਦੇਖ ਕੇ ਹੀ ਜ਼ਿਮੀਦਾਰ ਅਛੂਤਾਂ ਦੇ ਖ਼ਿਲਾਫ਼ ਜਿਸਮਾਨੀ ਤਸ਼ੱਦਦ ਕਰਦੇ ਰਹਿੰਦੇ ਅਜਿਹੀਆਂ ਉਦਾਹਰਣਾਂ 65-70 ਸਾਲ ਦੀ ਉਮਰ ਦੇ ਅਨੁਸੂਚਿਤ ਜਾਤੀਆਂ ਦੇ ਲੋਕਾਂ ਤੋਂ ਅੱਜ ਵੀ ਚੋਖੀ ਗਿਣਤੀ ਵਿਚ ਪੁੱਛੀਆਂ-ਸੁਣੀਆਂ ਜਾ ਸਕਦੀਆਂ ਹਨ

ਸੋ, ਇਸ ਤਰ੍ਹਾਂ ਦੀ ਹੈ ਮੇਰੀ ਜੰਮਣ-ਭੋਂ ... ਤੇ ਮਾਧੋਪੁਰ 'ਮੇਰਾ' ਪਿੰਡ ਬਹੁਤਾ ਵੱਡਾ ਨਹੀਂ (ਆਬਾਦੀ 1200 ਦੇ ਕਰੀਬ) ਤੇ ਨਾ ਹੀ ਬਹੁਤ ਪੁਰਾਣਾ - ਸਿਰਫ਼ 250 ਵਰ੍ਹਿਆਂ ਦਾ 1914-15 ਦੇ ਬੰਦੋਬਸਤ ਮੁਤਾਬਿਕ ਇਸ ਦਾ ਕੁੱਲ ਰਕਬਾ 505 ਘੁਮਾਂ (4044 ਕਨਾਲ ਤੇ 11 ਮਰਲੇ) ਤੇ 12 ਖੂਹ ਸਨ 885 ਰੁਪਏ ਮਾਮਲਾ ਤਰਦਾ ਸੀ ਹੁਣ ਇਹ 154 ਏਕੜ ਹੈ (380.38 ਕਿੱਲੇ) ਤੇ ਮਾਮਲਾ 1200 ਰੁਪਏ ਤਰਦਾ ਹੈ ਸ਼ਾਮਲਾਤ 134 ਕਨਾਲ 9 ਮਰਲੇ - ਇਹਦੇ ਵਿਚ ਰਾਹ ਤੇ ਛੱਪੜ ਆਦਿ ਸ਼ਾਮਿਲ ਹਨ 30 ਦੇ ਕਰੀਬ ਖੂਹ ਖੇਤਾਂ ਵਿਚ ਸਨ ਇਸ ਪਿੰਡ ਵਿਚ ਸਾਡੀ ਅਛੂਤਾਂ ਦੀ ਜ਼ਮੀਨ? ਸਿਫ਼ਰ ਦੇ ਬਰਾਬਰ! ਇਸ ਪ੍ਰਸੰਗ ਵਿਚ ਕੁਝ ਹਕੀਕਤਾਂ ਪੇਸ਼ ਹਨ ਸਮੁੱਚੇ ਪੰਜਾਬ ਦੀ ਕੁੱਲ ਜ਼ਮੀਨ ਦੇ ਤਿੰਨ ਬੰਦੋਬਸਤ (ਮੁਰੱਬੇਬੰਦੀ) ਅੰਗਰੇਜ਼ ਸਰਕਾਰ ਵਲੋਂ ਕਰਵਾਏ ਗਏ ਪਹਿਲਾ 1849-50 ਵਿਚ, ਦੂਜਾ 1880 ਤੇ ਤੀਜਾ 1914-15 ਵਿਚ ਆਖ਼ਰੀ ਬੰਦੋਬਸਤ ਦੀਆਂ ਕੁਝ ਮੱਦਾਂ ਆਪਣੇ ਪਿੰਡ ਨਾਲ ਸੰਬੰਧਤ ਪੜ੍ਹਨ ਨੂੰ ਮਿਲੀਆਂ ਜੋ ਰਿਵਾਜ ਵਜੋਂ ਮਸ਼ਹੂਰ ਸਨ ਦਸਤੂਰ ਨੰਬਰ-10 ਮੁਤਾਬਿਕ ਕਮੀਨ ਬਿਰਾਦਰੀਆਂ ਲਈ ਪਾਬੰਦੀਆਂ ਅਤੇ ਉਨ੍ਹਾਂ ਦੇ ਜ਼ਿੰਮੇ ਲਾਏ ਕੰਮ ਇਸ ਪ੍ਰਕਾਰ ਹਨ:

(ਬੰਦੋਬਸਤ (ਰਿਵਾਜ) ਪਿੰਡ ਮਾਧੋਪੁਰ, ਜ਼ਿਲ੍ਹਾ ਜਲੰਧਰ 1914-15)

ਕੰਮ ਕਰਨ ਵਾਲਾ: ਤਰਖਾਣ
ਕੰਮ: ਘਰੇਲੂ ਅਤੇ ਖੇਤੀਬਾੜੀ ਦੇ ਸਾਮਾਨ ਦੀ ਮੁਰੰਮਤ ਕਰਨੀ, ਪਰ ਲੱਕੜ ਮਾਲਕ ਦੇਵੇਗਾ
ਕਿਸਾਨ ਦੇਵੇਗਾ: ਹਾੜ੍ਹੀ/ਸਾਉਣੀ ਫੀ ਹਲ਼ ਇਕ ਭਰੀ, ਹਾੜ੍ਹੀ ਫੀ ਹਲ਼ 15 ਦੇਰ ਕੱਚਾ ਅਨਾਜ ਲੜਕੀ ਦੇ ਵਿਆਹਤੇ ਬੇਦੀ ਬਣਾਉਣ ਸਮੇਂ 8 ਆਨੇ

ਘੁਮਿਆਰ:
ਕੰਮ: ਖੂਹ ਦੀਆਂ ਟਿੰਡਾਂ ਅਤੇ ਜ਼ਰੂਰਤ ਅਨੁਸਾਰ ਮਿੱਟੀ ਦੇ ਭਾਂਡੇ ਬਣਾਉਣੇ (ਘਰ ਦੀ ਜ਼ਰੂਰਤ ਅਤੇ ਵਿਆਹ ਲਈ)
ਕਿਸਾਨ ਦੇਵੇਗਾ: ਹਾੜ੍ਹੀ/ਸਾਉਣੀ ਫੀ ਹਲ਼ ਇੱਕ ਭਰੀ, ਧੀ ਅਤੇ ਪੁੱਤਰ ਦੀ ਸ਼ਾਦੀ ਸਮੇਂ 8 ਆਨੇ

ਲੁਹਾਰ:
ਕੰਮ: ਘਰੇਲੂ ਅਤੇ ਖੇਤੀਬਾੜੀ ਦੇ ਲੋਹੇ ਦੇ ਸਾਮਾਨ ਦੀ ਮੁਰੰਮਤ ਅਤੇ ਕੜਾਹੇ ਦੀ ਮੁਰੰਮਤ ਕਰਨੀ
ਕਿਸਾਨ ਦੇਵੇਗਾ: ਕਪਾਹ ਦੀ ਆਖਰੀ ਚੁਗਾਈ ਵਿੱਚੋਂ ਅੱਧਾ ਹਿੱਸਾ, ਧੀ ਅਤੇ ਪੁੱਤਰ ਦੀ ਸ਼ਾਦੀ ਸਮੇਂ 8 ਆਨੇ

ਨਾਈ:
ਕੰਮ: ਹਜਾਮਤ ਕਰਨੀ, ਬੁੱਤੀ ਕਰਨੀ, ਖਾਣਾ ਬਣਾਉਣਾ ਅਤੇ ਸ਼ਾਦੀ-ਗ਼ਮੀ ਵੇਲੇ ਹਾਜ਼ਰ ਰਹਿਣਾ
ਕਿਸਾਨ ਦੇਵੇਗਾ: ਹਾੜ੍ਹੀ/ਸਾਉਣੀ ਫੀ ਹਲ਼ ਇਕ ਭਰੀ, ਫੀ ਹਲ਼ 5 ਸੇਰ ਕੱਚਾ ਗੁੜ ਧੀ ਦੀ ਸ਼ਾਦੀ ਸਮੇਂ 5 ਆਨੇ ਅਤੇ ਪੁੱਤਰ ਦੀ ਸ਼ਾਦੀ ਸਮੇਂ 4 ਆਨੇ

ਚੂੜ੍ਹਾ ਜਾਂ ਚਮਾਰ:
ਕੰਮ: ਕਾਰ-ਬਗਾਰ ਕਰਨੀ
ਕਿਸਾਨ ਦੇਵੇਗਾ: ਬਗਾਰ ਵਿੱਚ ਮੁਰਦਾ ਪਸ਼ੂ ਚੁੱਕਣ ਲਈ ਦੇਣਾ

ਧੋਬੀ:
ਕੰਮ: ਕੱਪੜਿਆਂ ਦੀ ਧੁਲਾਈ ਅਤੇ ਕੋਰੇ
ਕਿਸਾਨ ਦੇਵੇਗਾ: ਹਾੜ੍ਹੀ/ਸਾਉਣੀ ਇੱਕ ਭਰੀ ਫੀ ਹਲ਼, 5 ਸੇਰ ਕੱਚਾ ਗੁੜ

ਝਿਊਰ:
ਕੰਮ: ਬੁੱਤੀ ਕਰਨੀ, ਇੱਕ ਘੜਾ ਸਵੇਰੇ ਅਤੇ ਇੱਕ ਘੜਾ ਸ਼ਾਮ ਪਾਣੀ ਦਾ ਦੇਣਾ ਸ਼ਾਦੀ-ਗ਼ਮੀ ਮੌਕੇ ਹਾਜ਼ਰ ਰਹਿ ਕੇ ਕੰਮ ਕਰਨਾ
ਕਿਸਾਨ ਦੇਵੇਗਾ: ਪਾਣੀ ਭਰਾਈ ਇੱਕ ਮਣ ਕੱਚਾ ਅਨਾਜ ਫੀ ਛਿਮਾਹੀ ਧੀ ਅਤੇ ਪੁੱਤਰ ਦੇ ਵਿਆਹ ਵੇਲੇ 4 ਆਨੇ

ਉਪਰੋਕਤ ਤੋਂ ਪਤਾ ਲੱਗਦਾ ਹੈ ਕਿ ਚੂੜ੍ਹੇ/ਚਮਾਰਾਂ ਭਾਵ ਅਛੂਤਾਂ ਦੇ ਅਧਿਕਾਰਾਂ ਵਿਚ ਸਿਰਫ਼ ਬਗਾਰ ਤੇ ਬੁੱਤੀ ਕਰਨੀ ਸ਼ਾਮਿਲ ਸੀ ਮਨੁੱਖੀ ਅਧਿਕਾਰਾਂ ਤੋਂ ਵੰਚਿਤ ਇਨ੍ਹਾਂ ਲੋਕਾਂ ਨੂੰ ਇਵਜ਼ ਵਿਚ ਮੁਰਦਾ ਪਸ਼ੂ ਚੁੱਕਣ ਲਈ ਦਿੱਤੇ ਜਾਂਦੇ - ਉਹ ਵੀ ਅਹਿਸਾਨ ਵਜੋਂ ਕਿ ਉਹ ਉਨ੍ਹਾਂ ਦੇ ਕੰਮੀ ਜਾਂ ਕਮੀਨ ਹਨ ਸਮਾਜਿਕ-ਆਰਥਿਕ ਅਬਰਾਬਰੀ ਦੇ ਲੰਮੇ ਇਤਿਹਾਸ ਨੂੰ ਬਰਕਰਾਰ ਰੱਖਣ ਦੀ ਇਸ ਸਰਕਾਰੀ ਪੈਰਵੀ ਅਤੇ ਸਮਾਜਿਕ ਵਿਵਸਥਾ ਦੇ ਪੈਰੋਕਾਰਾਂ ਨੇ ਮੇਰੇ ਮਨ ਵਿਚ ਕਈ ਸਵਾਲ ਉਭਾਰੇ ਤੇ ਪਰੇਸ਼ਾਨੀ ਦਾ ਲੰਮਾ ਸਿਲਸਿਲਾ ਸ਼ੁਰੂ ਕੀਤਾ

ਅੰਗਰੇਜ਼ ਭਾਵੇਂ ਮੁਲਕਾਂ ਨੂੰ ਫ਼ਤਹਿ ਕਰਦੇ ਰਹੇ ਪਰ ਉਨ੍ਹਾਂ ਬਾਰੇ ਇਹ ਧਾਰਣਾ ਅਜੇ ਤਕ ਪ੍ਰਚੱਲਤ ਹੈ ਕਿ ਉਹ ਨਿਆਂ-ਪਸੰਦ ਤੇ ਵਿਗਿਆਨਕ ਦ੍ਰਿਸ਼ਟੀ ਵਾਲੇ ਹਨ ਉਨ੍ਹਾਂ ਆਪਣੀਆਂ ਗੁਲਾਮ ਬਸਤੀਆਂ-ਮੁਲਕਾਂ ਦਾ ਭਰਵਾਂ ਵਿਕਾਸ ਕੀਤਾ ਅਨੇਕ ਵੱਡੀਆਂ ਪਰਿਯੋਜਨਾਵਾਂ ਨੂੰ ਸਿਰੇ ਚੜ੍ਹਾਇਆ ਲੋਕਾਂ ਨੂੰ ਵਿੱਦਿਆ ਰਾਹੀਂ ਆਪਣੇ ਸੱਭਿਆਚਾਰ, ਸੱਭਿਅਤਾ ਅਤੇ ਇਤਿਹਾਸ ਤੋਂ ਜਾਣੂ ਕਰਵਾਇਆ - ਉਨ੍ਹਾਂ ਅੰਦਰ ਇਕ ਨਿਵੇਕਲਾ ਨਜ਼ਰੀਆ ਪ੍ਰਫੁੱਲਤ ਕੀਤਾ ਪਰ ਅਛੂਤਾਂ ਦੇ ਸੰਦਰਭ ਵਿਚ ਉਨ੍ਹਾਂ ਦੇ ਵਿਚਾਰਾਂ ਉੱਤੇ ਪ੍ਰਸ਼ਨ ਚਿੰਨ੍ਹ ਲੱਗਦੇ ਹਨ

ਪੰਜਾਬ ਵਿਚ ਅੰਗਰੇਜ਼ ਭਾਰਤ ਦੇ ਬਾਕੀਆਂ ਹਿੱਸਿਆਂ ਨਾਲੋਂ ਸਭ ਤੋਂ ਬਾਅਦ ਆਏ ਤੇ ਉਨ੍ਹਾਂ ਇੱਥੋਂ ਦੇ ਅਛੂਤਾਂ ਨੂੰ ਬਰਾਬਰੀ, ਸਿੱਖਿਆ, ਜਾਇਦਾਦ, ਵਿਚਾਰ ਪ੍ਰਗਟ ਕਰਨ ਦੇ ਅਧਿਕਾਰ ਕਿਉਂ ਨਹੀਂ ਦਿੱਤੇ? ਸਪੱਸ਼ਟ ਹੈ ਕਿ ਵਰਣ-ਵਿਵਸਥਾ ਦੇ ਕੱਟੜ ਸਮਰਥਕਾਂ ਨਾਲ ਉਨ੍ਹਾਂ ਦਾ ਗੱਠਜੋੜ ਸੀ ਤੇ ਉਹ ਉਨ੍ਹਾਂ ਦੇ ਪ੍ਰਭਾਵ ਹੇਠ ਸਨ ਪੰਜਾਬ ਵਿਚ ਆਪਣੀ 100 ਸਾਲ ਦੇ ਕਰੀਬ ਹਕੂਮਤ ਦੌਰਾਨ ਇੰਤਕਾਲੇ ਅਰਾਜੀ ਐਕਟ ਜਿਸ ਤਹਿਤ ਅਛੂਤ ਆਪਣੇ ਪੈਸੇ ਇਕੱਠੇ ਕਰ ਕੇ ਵੀ ਜ਼ਮੀਨ ਨਹੀਂ ਖਰੀਦ ਸਕਦੇ ਸਨ, ਲਾਗੂ ਰਿਹਾ - ਮੌਰੂਸੀ (ਪਿੰਡ ਦੇ ਜ਼ਿਮੀਂਦਾਰਾਂ ਵਲੋਂ ਕੰਮੀਆਂ-ਕਮੀਨਾਂ ਲਈ ਰਿਹਾਇਸ਼ ਵਾਸਤੇ ਦਿੱਤੀ ਸਾਂਝੀ ਜ਼ਮੀਨ) ਮਲਕੀਅਤ ਨਾ ਬਣੀ ਅਛੂਤ ਜਾਗੀਰਦਾਰਾਂ ਤੇ ਭੂਮੀ ਮਾਲਕਾਂ ਦੇ ਰਹਿਮ ਉੱਤੇ ਵਿਚਰਦੇ, ਡਰ-ਡਰ ਕੇ ਵਕਤ-ਕਟੀ ਕਰਦੇ ਜ਼ਮੀਨ ਮਾਲਕ ਇਸੇ ਆਧਾਰ ਉੱਤੇ ਉਨ੍ਹਾਂ ਨਾਲ ਧੱਕੇਸ਼ਾਹੀ ਕਰਦੇ - ਜ਼ਬਰਦਸਤੀ ਬਗਾਰ ਕਰਾਉਂਦੇ ਨਾਂਹ-ਨੁੱਕਰ ਕਰਨਤੇ ਲਾਹ-ਪਾਹ ਅਤੇ ਕੁੱਟਮਾਰ ਸ਼ਰੇਆਮ ਕਰਦੇ ਅੰਗਰੇਜ਼ਾਂ ਕੋਲੋਂ ਆਜ਼ਾਦੀ ਦੀ ਮੰਗ ਉਹ ਲੋਕ ਕਰਦੇ ਜੋ ਉਨ੍ਹਾਂ ਦੇ ਗੁਲਾਮ ਸਨ - ਪਰ ਉਨ੍ਹਾਂ ਨੂੰ ਆਪਣੇ ਅਧੀਨ ਗ਼ੁਲਾਮਾਂ ਦੀ ਆਜ਼ਾਦੀ ਦਾ ਕਦੇ ਖ਼ਿਆਲ ਹੀ ਨਾ ਆਇਆ - ਸਗੋਂ ਆਪਣੇ ਧਰਮ ਗ੍ਰੰਥਾਂ ਦੇ ਨਿਯਮਾਂ ਅਨੁਸਾਰ ਉਨ੍ਹਾਂ ਨੂੰ ਗ਼ੁਲਾਮ ਬਣਾਈ ਰੱਖਣਾ ਆਪਣਾ ਜਨਮ-ਸਿੱਧ ਅਧਿਕਾਰ ਸਮਝਿਆ ਇਹੀ ਤੱਥ ਸਮਾਜ ਤੇ ਦੇਸ਼ ਦੇ ਪਤਨ ਲਈ ਜ਼ੁੰਮੇਵਾਰ ਰਹੇ

ਅਜਿਹੀ ਹਜ਼ਾਰਾਂ ਸਾਲਾਂ ਦੀ ਅਨਿਆਂ, ਵਿਤਕਰੇ ਤੇ ਅਬਰਾਬਰੀ ਭਰੀ ਸਮਾਜਿਕ ਵਿਵਸਥਾ ਦੀ ਮਿਸਾਲ ਪੂਰੀ ਦੁਨੀਆਂ ਵਿਚ ਕਿਧਰੇ ਨਹੀਂ ਮਿਲਦੀ ਪੂਰੇ ਵਿਸ਼ਵ ਵਿਚ ਅਜਿਹਾ ਕੋਈ ਧਰਮ ਨਹੀਂ ਜੋ ਨਫ਼ਰਤ, ਗ਼ੈਰ-ਇਖ਼ਲਾਕੀ ਰਹੁ-ਰੀਤਾਂ, ਭੇਦਭਾਵ ਭਰੇ ਆਦੇਸ਼ਾਂ ਤੇ ਅਣਮਨੁੱਖੀ ਪਰੰਪਰਾਵਾਂ ਦਾ ਝੰਡਾ-ਬਰਦਾਰ ਹੋਵੇ ਕਿਰਤੀ ਵਰਗ ਤੇ ਇਸਤਰੀਆਂ ਪ੍ਰਤਿ ਅਜਿਹਾ ਅੱਤਿਆਚਾਰੀ, ਦਮਨਕਾਰੀ ਵਤੀਰਾ ਤੇ ਮਨੁੱਖਾਂ ਦੀ ਵੰਡ ਦਾ ਸਿਲਸਿਲਾ ਕਿਸੇ ਮੁਲਕ ਵਿਚ ਨਹੀਂ ਪਰ ਭਾਰਤ ਵਿਚ ਇਸ ਵਿਵਸਥਾ ਉੱਤੇ ਗੌਰਵ ਕੀਤਾ ਜਾਂਦਾ ਹੈ ਕਿ ਇਸ ਦੇ ਚੱਲਦਿਆਂ ਸਮੁੱਚੇ ਭਾਰਤੀ ਸਮਾਜ ਅੰਦਰ ਕਦੇ ਤਣਾਅ ਅਤੇ ਹਿੰਸਾ ਨਹੀਂ ਹੋਈ ਇਸ ਵਿਚਾਰ ਦੇ ਧਾਰਨੀ ਪ੍ਰਗਤੀਵਾਦੀ ਸਮਝੇ ਜਾਂਦੇ ਲੋਕ ਵੀ ਸ਼ਾਮਿਲ ਹਨ ਜੋ ਉੱਚ ਜਾਤੀਆਂ ਨਾਲ ਸੰਬੰਧਤ ਹਨ ਤੇ ਅਛੂਤਾਂ ਦੀ ਵਜ੍ਹਾ ਜ਼ਿੰਦਗੀ ਦਾ ਲੁਤਫ਼ ਲੈ ਰਹੇ ਹਨ ... ਭਲਾ ਅਜਿਹੀ ਘੋਰ ਅਨਿਆਂ-ਭਰੀ ਵਿਵਸਥਾ ਚੱਲ ਕਿਵੇਂ ਸਕਦੀ ਸੀ ਜੇ 'ਮਨੂੰ ਸਿਮ੍ਰਿਤੀ' ਵਰਗੀ ਪੁਸਤਕ ਸ਼ੂਦਰਾਂ ਅਤੇ ਅਤਿ ਸ਼ੂਦਰਾਂ ਵਿਰੁੱਧ ਕਠੋਰ ਸਮਾਜਿਕ ਨਿਯਮਾਂ ਨੂੰ ਪੱਕੀ ਕਰਨ ਵਾਲੀ ਨਾ ਹੁੰਦੀ ਅਜਿਹੀਆਂ ਪੁਸਤਕਾਂ ਦੇ ਸੰਦਰਭ ਵਿਚ ਡਾ. ਭੀਮਰਾਓ ਅੰਬੇਡਕਰ ਨੇ ਲਿਖਿਆ ਹੈ, 'ਜਿਨ੍ਹਾਂ ਪੁਸਤਕਾਂ ਨੂੰ ਪਵਿੱਤਰ ਗ੍ਰੰਥ ਕਿਹਾ ਜਾਂਦਾ ਹੈ ਉਹ ਅਜਿਹੀਆਂ ਜਾਹਲਸਾਜ਼ੀਆਂ ਨਾਲ ਭਰੇ ਪਏ ਹਨ, ਜਿਨ੍ਹਾਂ ਦੀ ਪ੍ਰਵਿਰਤੀ ਰਾਜਨੀਤਕ ਹੈ; ਜਿਨ੍ਹਾਂ ਦੀ ਰਚਨਾ ਪੱਖਪਾਤੀ ਹੈ ਤੇ ਉਨ੍ਹਾਂ ਦਾ ਮਨੋਰਥ ਤੇ ਪ੍ਰਯੋਜਨ ਹੈ ਕਪਟ ਤੇ ਛਲ' ਇਸ ਦੇ ਨਾਲ ਹੀ ਮੈਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਸ਼ਬਦ ਯਾਦ ਆਉਂਦੇ ਹਨ, “ਹਿੰਦੂ ਨਿਸ਼ਚਤ ਤੌਰ 'ਤੇ ਉਦਾਰ ਤੇ ਸਹਿਣਸ਼ੀਲ ਨਹੀਂ ਹੈ ਹਿੰਦੂ ਤੋਂ ਜ਼ਿਆਦਾ ਸੰਕੀਰਣ ਵਿਅਕਤੀ ਦੁਨੀਆਂ ਵਿਚ ਕਿਧਰੇ ਨਹੀਂ ਹੈਕਾਰਲ ਮਾਰਕਸ ਦਾ ਇਹ ਵਿਚਾਰ ਅਤੇ ਨਿਸਚਤਤਾ ਕਦੇ ਨਹੀਂ ਭੁੱਲਦੀ ਕਿ ਦੁਨੀਆਂ ਭਰ ਵਿਚ ਜੇ ਕਿਤੇ ਵੀ ਅਨਿਆਂ ਵਿਰੁੱਧ ਤੇ ਸਮਾਜਿਕ-ਆਰਥਿਕ ਬਰਾਬਰੀ ਲਈ ਇਕ ਹੱਥ ਉੱਠਦਾ ਹੈ ਤਾਂ ਮੇਰੇ ਦੋਵੇਂ ਹੱਥ ਉਸ ਨਾਲ ਹੋਣਗੇ

ਇਸੇ ਤਰ੍ਹਾਂ ਦੀ ਭਾਵਨਾ ਨਾਲ ਇਕ ਨਿਧੜਕ ਪੰਜਾਬੀ ਸੂਰਮਾ ਸਮਾਜਿਕ ਇਨਸਾਫ਼ ਲਈ ਉੱਠਿਆ ਤੇ ਅਜੀਬ ਇਤਫ਼ਾਕ ਦੀ ਗੱਲ ਹੈ ਕਿ ਉਹ ਸੰਗਤੀਆ ਦੇ ਪਿੰਡ ਮੁੱਗੋਵਾਲ ਦਾ ਗ਼ਦਰੀ ਬਾਬਾ ਬਾਬੂ ਮੰਗੂ ਰਾਮ ਮੁੱਗੋਵਾਲ ਸੀ ਜਿਨ੍ਹਾਂ ਅੰਗਰੇਜ਼ਾਂ ਵਿਰੁੱਧ ਦੇਸ਼ ਦੀ ਆਜ਼ਾਦੀ ਖ਼ਾਤਰ ਜੇਲ੍ਹਾਂ ਕੱਟੀਆਂ, ਫ਼ਾਂਸੀ ਦੇ ਤਖ਼ਤੇ ਤੋਂ ਫ਼ਰਾਰ ਹੋ ਕੇ, ਜੰਗਲਾਂ ਵਿਚ ਆਦਿਵਾਸੀਆਂ ਨਾਲ ਤਿੰਨ ਵਰ੍ਹੇ ਗੁਜ਼ਾਰੇ 1925 ਵਿਚ ਉਹ ਮਨੀਲਾ ਛੱਡ ਕੇ ਭਾਰਤ ਦੇ ਦੱਖਣੀ-ਪੱਛਮੀ ਇਲਾਕਿਆਂ ਥਾਣੀਂ ਹੁੰਦੇ ਹੋਏ ਆਪਣੇ ਪਿੰਡ ਗਏ ਉਨ੍ਹਾਂ ਅਛੂਤਾਂ ਦੀ ਦਲਿੱਦਰ ਤੇ ਦੁੱਭਰ ਜ਼ਿੰਦਗੀ ਨੂੰ ਮੁੜ ਤੱਕਿਆ ਦੋਹਰੀ-ਤੇਹਰੀ ਗੁਲਾਮੀ ਦੇ ਅਹਿਸਾਸ ਨੇ ਉਨ੍ਹਾਂ ਨੂੰ ਹਿਲਾ ਕੇ ਰੱਖ ਦਿੱਤਾ ਲਾਲਾ ਹਰਦਿਆਲ ਦੀ ਜਵਾਬੀ ਚਿੱਠੀ ਮਿਲਣ ਉੱਤੇ ਉਹ ਅਛੂਤਾਂ ਦੇ ਉਧਾਰ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਲੱਗੇ 11-12 ਜੂਨ, 1926 ਨੂੰ ਆਪਣੇ ਪਿੰਡ ਮੁੱਗੋਵਾਲ ਵਿਚ 36 ਜਾਤਾਂ ਦੇ ਲੋਕਾਂ ਦਾ ਵਿਸ਼ਾਲ ਸੰਮੇਲਨ ਕੀਤਾ ਤੇ 'ਆਦਿਧਰਮ ਮੰਡਲ' ਦੀ ਸਥਾਪਨਾ ਕੀਤੀ ਇਹ ਇਕ ਤਰ੍ਹਾਂ ਦਾ ਸੱਭਿਆਚਾਰਕ ਅੰਦੋਲਨ ਸੀ ਉਨ੍ਹਾਂ ਸਮਾਜਿਕ ਅਸਮਾਨਤਾ ਦੇ ਖ਼ਿਲਾਫ਼ 'ਆਦਿ ਡੰਕਾ' ਨਾਂ ਦਾ ਅਖ਼ਬਾਰ ਚਾਲੂ ਕੀਤਾ ਸਮਾਜਿਕ, ਰਾਜਨੀਤਕ ਤੇ ਆਰਥਿਕ ਸੰਘਰਸ਼ ਸਦਕਾ ਉਹ 1946 ਵਿਚ ਆਪਣੇ 3 ਹੋਰ ਸਾਥੀਆਂ ਨਾਲ ਐਮ.ਐਲ..ਬਣੇ 1936 ਵਿਚ ਆਦਿਧਰਮ ਦੇ 8 ਐਮ.ਐਲ.. ਬਣੇ ਸਨ


ਇੱਥੇ ਜੋ ਸਬੱਬ ਦੀ ਗੱਲ ਹੈ, ਉਹ ਇਹ ਕਿ ਬਾਬੂ ਮੰਗੂ ਰਾਮ ਸਾਡੇ ਪਿੰਡ ਮਾਧੋਪੁਰ 1947 ਤੋਂ ਪਹਿਲਾਂ ਤੇ ਬਾਅਦ ਆਏ ਦੱਸਦੇ ਹਨ ਕਿ ਉਨ੍ਹਾਂ ਦਾ ਬਹੁਤ ਭਰਵਾਂ ਸਵਾਗਤ ਕੀਤਾ ਗਿਆ ਤੇ ਇਸ ਵਿਚ ਸਮੁੱਚਾ ਪਿੰਡ ਸ਼ਾਮਿਲ ਸੀ ਦੇਸ਼ ਦੀ ਆਜ਼ਾਦੀ ਤੇ ਅਛੂਤਾਂ ਦੇ ਉਧਾਰ ਵਾਸਤੇ ਉਨ੍ਹਾਂ ਦੇ ਸੰਘਰਸ਼ ਨੂੰ ਭਾਰਤ ਦੇ ਲੋਕ ਸਦਾ ਯਾਦ ਕਰਦੇ ਰਹਿਣਗੇ

... ਤੇ ਚੌਥਾ ਬੰਦੋਬਸਤ 'ਦਿ ਈਸਟ ਪੰਜਾਬ ਲੈਂਡ (ਐਂਡ ਪ੍ਰੀਵੈਸ਼ਨ ਫਰੈਗਮੈਂਟੇਸ਼ਨ) ਆਫ਼ ਹੋਲਡਿੰਗ ਐਕਟ, 1943 ਤਹਿਤ ਅੰਗਰੇਜ਼ਾਂ ਦੇ ਭਾਰਤ ਛੱਡ ਜਾਣ ਮਗਰੋਂ, 1948 ਵਿਚ ਹੋਇਆ ਜੋ 1960 ਤਕ ਚਲਦਾ ਰਿਹਾ ਇਸ ਅਨੁਸਾਰ ਹਰ 'ਕੰਮੀ' ਪਰਿਵਾਰ ਨੂੰ ਦੋ-ਦੋ ਮਰਲੇ ਜ਼ਮੀਨ ਘਰਾਂ ਦਾ ਢੇਰ-ਕੂੜਾ ਸੁੱਟਣ ਲਈ ਦਿੱਤੀ ਗਈ ਇਸ ਤੋਂ ਪਹਿਲਾਂ ਬੇਜ਼ਮੀਨੇ ਤੇ ਗ਼ੈਰਕਾਸ਼ਤਕਾਰ ਲੋਕਾਂ ਦਾ ਢੇਰ-ਕੂੜਾ ਮਾਲਕ ਮਾਲਕੀ ਦੇ ਹਿੱਸੇ ਅਨੁਸਾਰ ਤਕਸੀਮ ਕਰ ਲੈਂਦੇ ਸਨ ਜਿਹੜੇ ਗ਼ੈਰ-ਮਾਲਕ ਕਾਸ਼ਤਕਾਰੀ ਕਰਦੇ ਸਨ ਉਹ ਆਪਣੇ ਖੇਤਾਂ ਵਿਚ ਪਾ ਲੈਂਦੇ ਸਨ ਗ਼ੈਰ-ਮਾਲਕ ਨੂੰ ਢੇਰ-ਕੂੜਾ ਵੇਚਣ ਦਾ ਹੱਕ ਨਹੀਂ ਸੀ

ਬਰਤਾਨਵੀ ਸਰਕਾਰ ਦੇ ਗੁਲਾਮ 15 ਅਗਸਤ, 1947 ਨੂੰ ਆਜ਼ਾਦ ਹੋ ਗਏ ਉਨ੍ਹਾਂ ਨੂੰ ਅਨੇਕ ਹੋਰ ਅਧਿਕਾਰ ਪ੍ਰਾਪਤ ਹੋ ਗਏ ਪਰ 'ਰਜਅਤਨਾਮਾ' (ਜਾਗੀਰਦਾਰੀ ਬੰਦੋਬਸਤ ਤਹਿਤ ਸਰਦਾਰੀ, ਚੌਧਰ ਨੂੰ ਬਰਕਰਾਰ ਰੱਖਣ ਵਾਲਾ ਕਾਨੂੰਨ) ਜਿਉਂ ਦਾ ਤਿਉਂ ਰਿਹਾ ਭਾਵੇਂ ਕਿ 26 ਜਨਵਰੀ 1950 ਨੂੰ ਭਾਰਤ ਦਾ ਆਪਣਾ ਸੰਵਿਧਾਨ ਲਾਗੂ ਹੋ ਗਿਆ ਲੰਬੀ ਜੱਦੋ-ਜਹਿਦ ਤੇ ਅਧਿਕਾਰ ਚੇਤਨਾ ਸਦਕਾ 1957 ਵਿਚ 'ਮੌਰੂਸੀ' ਦਾ ਹੱਕ ਖ਼ਤਮ ਹੋ ਗਿਆ - ਭਾਵ 'ਕੰਮੀਆਂ' ਨੂੰ ਇਸ ਦੀ ਮਾਲਕੀ ਦੇ ਹੱਕ ਹਾਸਿਲ ਹੋ ਗਏ ਵਸੋਂ ਲਈ ਅਛੂਤਾਂ ਨੂੰ ਦਿੱਤੀ ਮੌਰੂਸੀ (ਵਿਰਾਸਤ ਵਿਚ ਮਿਲੀ ਜ਼ਮੀਨ) ਬਦਲੇ ਬਗਾਰ ਕਰਾਉਣ ਦਾ ਹੱਕ; ਰਜਅਤਨਾਮਾ ਟੁੱਟ ਗਿਆ ਅਛੂਤਾਂ ਦਾ ਜਬਰੀ ਤੇ ਮੁਫ਼ਤ ਕੰਮ ਕਰਵਾਏ ਜਾਣ ਵਾਲੇ ਕਾਨੂੰਨ ਤੋਂ ਛੁਟਕਾਰਾ ਹੋ ਗਿਆ ਇੰਤਕਾਲੇ ਅਰਾਜੀ ਐਕਟ ਪਹਿਲਾਂ ਹੀ ਖ਼ਤਮ ਹੋ ਚੁੱਕਾ ਸੀ ਤੇ ਅਨੁਸੂਚਿਤ ਜਾਤੀਆਂ ਨੂੰ ਜਾਇਦਾਦ ਖ਼ਰੀਦਣ-ਵੇਚਣ ਦਾ ਸੰਪੂਰਨ ਅਧਿਕਾਰ ਪ੍ਰਾਪਤ ਹੋ ਗਿਆ

ਅਛੂਤਾਂ ਦੇ ਮੁਹੱਲੇ/ਬਸਤੀਆਂ ਪੰਜਾਬ ਤੇ ਭਾਰਤ ਦੇ ਪਿੰਡਾਂ ਵਿਚ ਲਹਿੰਦੇ ਪਾਸੇ ਹਨ ਇਸ ਲਈ ਕਿ ਇਹ ਵਰਗ ਹਿੰਦੂ ਸਮਾਜਿਕ ਵਿਵਸਥਾ ਅਨੁਸਾਰ ਚਹੁੰ ਵਰਣਾਂ ਵਿੱਚੋਂ ਕਿਸੇ ਵਿਚ ਵੀ ਨਹੀਂ ਆਉਂਦੇ ਤੇ ਵਿਵਸਥਾ ਸਮਰਥਕਾਂ ਅਨੁਸਾਰ ਉਨ੍ਹਾਂ ਦਾ ਪ੍ਰਛਾਵਾਂ ਵੀ ਨਹੀਂ ਲਿਆ ਜਾਣਾ ਚਾਹੀਦਾ ਕਹਿਣ ਨੂੰ ਦਲਿਤ ਹਿੰਦੂ ਧਰਮ ਦਾ ਹਿੱਸਾ ਹਨ ਪਰ ਅਸਲੀਅਤ ਵਿਚ ਇਹ ਧਰਮ ਉਨ੍ਹਾਂ ਨੂੰ ਗੁਲਾਮ ਬਣਾਉਣ ਦਾ ਇਕ ਮਾਧਿਅਮ ਹੈ ਇਸੇ ਕਰਕੇ ਇਨ੍ਹਾਂ ਲੋਕਾਂ ਨੂੰ ਸਮਾਜ ਦੀ 'ਮੁੱਖਧਾਰਾ' ਤੋਂ ਵੱਖ ਰੱਖਿਆ ਗਿਆ ਦੂਜੀ ਇਹ ਸੋਚ ਸੀ ਕਿ ਪਿੰਡ ਦਾ ਗੰਦਾ ਪਾਣੀ ਹਮੇਸ਼ਾ ਨੀਵੇਂ ਪਾਸੇ ਯਾਨੀ ਲਹਿੰਦੇ ਨੂੰ ਵਗਦਾ ਹੈ - ਇਸ ਕਰ ਕੇ ਅਜਿਹੇ ਲੋਕਾਂ ਦਾ ਵਾਸ ਗੰਦਮੰਦ ਵਿਚ ਹੀ ਉਚਿਤ ਹੈ ਅਜਿਹੀ ਘਟੀਆ ਤੇ ਘਿਨਾਉਣੀ ਵਿਵਸਥਾ ਦਾ ਪ੍ਰਤੱਖ ਪ੍ਰਮਾਣ ਅੱਜ ਵੀ ਸਮੂਹ ਪਿੰਡਾਂ ਵਿਚ ਦੇਖਿਆ ਜਾ ਸਕਦਾ ਹੈ

ਖ਼ੈਰ, 1947 ਤੋਂ ਪਹਿਲਾਂ ਸਾਡੀ ਬਿਰਾਦਰੀ ਦੇ ਜਿਸ ਪਰਿਵਾਰ ਨੇ ਕਿਸੇ ਜੱਟ ਦੇ ਨਾਂ ਉੱਤੇ ਜ਼ਮੀਨ ਖ਼ਰੀਦੀ ਸੀ - ਉਸਨੇ ਬਾਅਦ ਵਿਚ ਪੂਰੀ ਈਮਾਨਦਾਰੀ ਨਾਲ ਉਸ ਦਲਿਤ ਦੇ ਨਾਂ ਚੜ੍ਹਵਾ ਦਿੱਤੀ ਇਹ ਪਰਿਵਰਤਨ ਤੇ ਕ੍ਰਾਂਤੀ ਦਾ ਇਕ ਚਿੰਨ੍ਹ ਹੋ ਨਿਬੜੀ ਆਜ਼ਾਦੀ ਦਾ ਅਹਿਸਾਸ ਚੁਫ਼ੇਰੇ ਫੈਲਣ ਲੱਗਾ ਸੰਵਿਧਾਨਕ ਦ੍ਰਿਸ਼ਟੀ ਤੋਂ ਸਭ ਭਾਰਤ ਵਾਸੀ ਹਰ ਖੇਤਰ ਵਿਚ ਬਰਾਬਰ ਸਮਝੇ ਜਾਣ ਲੱਗੇ ਅਛੂਤ ਹੁਣ ਹਰੀਜਨਾਂ ਤੋਂ ਅਨੁਸੂਚਿਤ ਜਾਤੀਆਂ ਦਾ ਸਫ਼ਰ ਕਰ ਗਏ ਪਰ ਸਮਾਜਿਕ ਵਰਤਾਰਾ ਤੇ ਉੱਚ ਜਾਤੀਆਂ ਦੀ ਮਾਨਸਿਕਤਾ ਵਿਚ ਓਨਾ ਬਦਲਾਅ ਨਹੀਂ ਆਇਆ ਜਿੰਨੀ ਤੇਜ਼ੀ ਨਾਲ ਇਸ ਵਿਗਿਆਨਕ ਯੁੱਗ ਵਿਚ ਆਉਣਾ ਚਾਹੀਦਾ ਸੀ ਬਹੁਤ ਸਾਰੇ ਕਾਨੂੰਨ ਜਿਸ ਭਾਵਨਾ ਨਾਲ ਬਣਾਏ ਗਏ ਉਹ ਅਸਲ ਮਹਿਨਿਆਂ ਵਿਚ ਆਪਣਾ ਉਚਿਤ ਸਥਾਨ ਹਾਸਿਲ ਨਹੀਂ ਕਰ ਸਕੇ ਸੰਖੇਪ ਵਿਚ, ਸਮਾਜਿਕ ਪਰਿਵਰਤਨ ਬਹੁਤ ਸਾਰਾ ਉੱਦਮ, ਸਾਹਸ ਤੇ ਦਲੇਰੀ ਨੂੰ ਸਮਾਜ ਦੇ ਸਾਰੇ ਵਰਗਾਂ ਤੋਂ ਲੋੜਦਾ ਹੈ ਤਰਕਵਾਦੀ ਦਰਸ਼ਨ ਦੀ ਅਹਿਮ ਜ਼ਰੂਰਤ ਹੈ ਦਲਿਤ ਸਮੁੱਚੇ ਦੇਸ਼ ਨੂੰ ਪ੍ਰਫੁੱਲਤ ਹੁੰਦਾ ਦੇਖਣਾ ਚਾਹੁੰਦੇ ਹਨ - ਅਜਿਹਾ ਮੈਂ ਪਿਛਲੇ ਸਾਲਾਂ ਦੌਰਾਨ ਵੱਖ-ਵੱਖ ਦਲਿਤ ਬੁੱਧੀਜੀਵੀਆਂ ਦੀਆਂ ਬੈਠਕਾਂ ਵਿਚ ਮਹਿਸੂਸ ਕੀਤਾ ਹੈ




ਛਾਂਗਿਆ ਰੁੱਖ (ਕਾਂਡ ਤੀਜਾ: ਕੋਰੇ ਕਾਗਜ਼ ਦੀ ਗੂੜ੍ਹੀ ਲਿਖਤ)

'ਹਾਅ ਚਮ੍ਹਾਰਲੀ ਨੂੰ ਦਬਕਾ ਮਾਰ ਕੇ ਪਰੇ ਠਾਅ ਜਰਾ!' ਗੁਰਦੁਆਰੇ ਦੀ ਇਮਾਰਤ ਦੀਆਂ ਤਾਕੀਆਂ ਨਾਲ ਸਾਨੂੰ ਚੁੰਬੜਿਆਂ ਤੇ ਇਕ ਦੂਜੇ ਦੇ ਉੱਤੋਂ ਦੀ ਪੱਬਾਂ ਭਾਰ ਸੀਖਾਂ ਫੜ-ਫੜ ਅੰਦਰ ਨੂੰ ਝਾਕਦਿਆਂ ਵੱਲ ਦੇਖ ਕੇ, ਪ੍ਰਸ਼ਾਦ ਵੰਡਦਾ ਪਿੰਡ ਦਾ ਜੱਟ 'ਭਾਈ' ਆਪਣੇ ਕੋਲ ਖੜ੍ਹੇ ਕਿਸੇ ਨੂੰ ਅਕਸਰ ਹੀ ਸੰਗਰਾਂਦ ਜਾਂ ਗੁਰਪੁਰਬ ਦੇ ਮੌਕੇ ਕਹਿੰਦਾ ਅਸੀਂ ਖਿੜਕੀਆਂ ਨਾਲ ਲਮਕਦੇ ਤੇ ਚੁੰਬੜੇ ਹੋਏ ਸਾਰੇ ਨਿਆਣੇ ਪਲ ਦੀ ਪਲ ਜੁੱਤੀਆਂ ਮਿੱਧਦੇ ਪਿਛਾਂਹ ਹਟ ਜਾਂਦੇ ਉਹਦਾ ਮੂੰਹ ਦੂਜੇ ਪਾਸੇ ਹੁੰਦਾ ਤਾਂ ਅਸੀਂ ਫਿਰ ਆਪਣੇ ਆਨੇ ਵਾਲੀ ਥਾਂ ਹੁੰਦੇ

ਖਿਝੂ ਜਿਹੇ ਸੁਭਾਅ ਦੇ ਉਸ 'ਭਾਈ' ਦੇ ਤੇੜ ਸਿੱਖੀ ਸਰੂਪ ਦੀ ਦਿੱਖ ਵਾਲਾ ਕੱਛਾ, ਗਲ਼ ਮਲੇਸ਼ੀਏ ਦਾ ਛਣ ਚੁੱਕਾ ਝੱਗਾ ਤੇ ਸਿਰ 'ਤੇ ਪੱਗ ਏਨੇ ਮੈਲ਼ੇ ਹੁੰਦੇ ਕਿ ਉਹਦੀਆਂ ਤੇਲ ਜਾਂ ਪਸੀਨੇ ਨਾਲ ਤਰ ਹੋਈਆਂ ਲੱਤਾਂ ਨਾਲ ਮੇਲ ਖਾਂਦੇ ਦਿਸਦੇ ਉਹਦੇ ਮੂੰਹ ਉਤਲੇ ਮਾਤਾ ਦੇ ਵਿਰਲੇ-ਵਿਰਲੇ ਮੋਟੇ ਦਾਗ਼ ਇਉਂ ਲਗਦੇ ਜਿਵੇਂ ਪਾਥੀਆਂ ਦੀ ਸਲੇਟੀ ਰੰਗੀ ਸੁਆਹ ਉੱਤੇ ਛਿੱਟਾਂ ਪਈਆਂ ਹੋਣ ਜਦੋਂ ਉਹ ਚੱਬ ਕੇ ਗੱਲ ਕਰਦਾ ਤਾਂ ਉਹਦੀ ਤਿਕੋਨੀ ਜਿਹੀ ਚਿੱਟੀ ਦਾਹੜੀ ਵੀ ਹਿੱਲਦੀ ਉਹਦੀਆਂ ਚੁੰਨ੍ਹੀਆਂ ਅੱਖਾਂ ਦੀਆਂ ਅਸੀਂ ਸਾਂਗਾਂ ਲਾਉਂਦੇ

'ਚੰਨਣਾ ਤੇਰੇ ਕੋਲੋਂ ਨਈ੍ਹਂ ਕਾਬੂ ਆਉਣੀ ਇਹ ਚੀਂਗਰਪੋਟ, ਮੈਂ ਦਿੰਨਾਂ ਦਾਖੂ ਦਾਣਾ ਇਨ੍ਹਾਂ ਮਾਂ ਦਿਆਂ ...!' ਉਹ ਫਿਰ ਉੱਲਰ ਕੇ ਸਾਨੂੰ ਅਧੂਰੀ ਗਾਲ੍ਹ ਕੱਢਦਾ ਜਿਸ ਦੀ ਖ਼ਾਲੀ ਥਾਂ ਸਾਡੇ ਮਨਾਂ ਵਿਚ ਆਪਣੇ ਆਪ ਭਰ ਜਾਂਦੀ ਪ੍ਰਸ਼ਾਦ ਲਈ ਸਭ ਤੋਂ ਬਾਅਦ ਜਦੋਂ ਸਾਡੀ ਵਾਰੀ ਆਉਂਦੀ ਤਾਂ ਉਹ ਝਿੜਕ ਕੇ ਕਹਿੰਦਾ, 'ਕਮਜਾਤੋ ਧੁਆਨੂੰ ਇਕ ਬਾਰੀ ਨੲ੍ਹੀਂ ਕਿਹਾ ਪਈ 'ਰਾਮ ਨਾ ਬਹਿ ਜਾਓ' ਪਰ ਅਸੀਂ ਖੜ੍ਹੇ-ਖੜ੍ਹੇ ਇਕ ਦੂਜੇ ਤੋਂ ਮੋਹਰੇ ਦੋਹਾਂ ਹੱਥਾਂ ਦੇ ਨਿੱਕੇ-ਨਿੱਕੇ ਬੁੱਕ ਬਣਾ ਕੇ ਉਹਦੇ ਵੱਲ ਵਧਾਉਂਦੇ ਉਹ ਬਿਨਾਂ ਝੁਕਿਆਂ ਪ੍ਰਸ਼ਾਦ ਵਰਤਾਉਂਦਾ ਤੇ ਅਸੀਂ ਫ਼ੁਰਤੀ ਨਾਲ ਉੱਤੋਂ ਹੀ ਬੋਚ ਲੈਂਦੇ ਕਦੀ ਕਦੀ ਕਿਸੇ ਦੇ ਬੁੱਕ ਵਿੱਚ ਪ੍ਰਸ਼ਾਦ ਨਾ ਆਉਂਦਾ ਤੇ ਭੁੰਜੇ ਡਿਗ ਪੈਂਦਾ ਅਤੇ ਉਹ ਰੋਣਹਾਕਾ ਹੋ ਜਾਂਦਾ ਜਦੋਂ ਉਹ ਭੁੰਜਿਉਂ ਚੁੱਕਣ ਲੱਗਦਾ ਤਾਂ ਏਨੇ ਨੂੰ ਤਾੜ ਵਿੱਚ ਬੈਠਾ ਡੱਬੂ ਆਪਣੀ ਜੀਭ ਨਾਲ ਪ੍ਰਸ਼ਾਦ ਛਕ ਜਾਂਦਾ ਏਦਾਂ ਹੀ ਇਕ-ਦੋ ਵਾਰ ਮੇਰੀ ਕੌਲੀ ਉਸ ਵੇਲੇ ਹੱਥੋਂ ਛੁੱਟ ਕੇ ਥੱਲੇ ਡਿਗ ਪਈ ਜਦੋਂ 'ਭਾਈ' ਕਾਹਲੀ-ਕਾਹਲੀ ਜ਼ੋਰ-ਜ਼ੋਰ ਨਾਲ ਛੱਡਵਾਂ ਜਿਹਾ ਪ੍ਰਸ਼ਾਦ ਉੱਤੋਂ ਹੀ ਸੁੱਟ ਰਿਹਾ ਸੀ ਕਿ ਕਿਤੇ ਉਹਦਾ ਹੱਥ ਕੌਲੀ ਜਾਂ ਹੱਥਾਂ ਨੂੰ ਨਾ ਛੋਹ ਜਾਵੇ ਅਜਿਹੀ ਘਟਨਾ ਨਾਲ ਮੇਰੇ ਚਿਹਰੇ 'ਤੇ ਖੁਸ਼ੀ ਦੀ ਚੜ੍ਹੀ ਲੱਫ਼ ਇਕਦਮ ਲਹਿ ਕੇ ਕਿਤੇ ਦੂਰ ਚਲੇ ਜਾਂਦੀ ਜੋ ਸਹਿਜੇ ਕੀਤੇ ਮੇਰੇ ਵੱਲ ਛੇਤੀ ਨਾ ਪਰਤਦੀ

ਕਦੀ ਉਹ ਕਿਸੇ ਨੂੰ ਕਹਿੰਦਾ, 'ਤੂੰ ਪਈ੍ਹਲਾਂ ਨਈਂ ਲਿਆ ਓਏ!'

'ਨੲ੍ਹੀਂ ਬਾਬਾ, ਮੈਂ ਨੲ੍ਹੀਂ ਲਿਆ ਹਾਲੇ!' ਪ੍ਰਸ਼ਾਦ ਲੁਕੋ ਕੇ ਖਾਣ ਪਿੱਛੋਂ ਹੱਥ ਕੱਛੇ ਦੀ ਪਿਛਾੜੀ ਨਾਲ ਪੂੰਝ ਕੇ ਸਾਡੇ ਵਿੱਚੋਂ ਕੋਈ ਜਣਾ ਦੱਸਦਾ

ਘਰਾਂ ਨੂੰ ਮੁੜਦੀ ਸਾਡੀ ਢਾਣੀ ਇਉਂ ਖੁਸ਼ ਹੁੰਦੀ ਜਿਵੇਂ ਵੱਡੀ ਮੱਲ ਮਾਰੀ ਹੋਵੇ ਅਸੀਂ ਇਕ ਦੂਜੇ ਨੂੰ ਦੱਸਦੇ, 'ਮੈਂਮ੍ਹੀਂ ਅੱਜ ਤੇਹਰਾ ਗੱਫ਼ਾ ਲਿਆ!'

'ਅੱਗੇ ਨੲ੍ਹੀਂ ਪਤਾ, ਕਾਣਾ-ਬੰਡਾ ਕਰਦਾ ਇਹ ਮੁਚਰੂ ਜਿਹਾ ਅੰਦਰ ਬਈਠਿਆਂ ਨੂੰ ਤਾਂ ਮੁੱਠਾਂ ਭਰ-ਭਰ ਦਿੰਦਾ ਤੇ ਹਮ੍ਹਾਤੜਾਂ ਨੂੰ ਝੁੱਗੇ 'ਚੋਂ ਓੲ੍ਹੀਓ ਚੂੰਢੀਆਂ ਜਿਹੀਆਂ ...' ਕੋਲੋਂ ਦੀ ਲੰਘ ਰਹੇ ਮੱਸੇ ਦੇ ਬੋਲ ਮੈਨੂੰ ਸੁਣੇ ਜਿਨ੍ਹਾਂ ਸਦਕਾ ਮੇਰੇ ਮਨ ਵਿਚ ਕੁਝ ਤਿੜਕ ਗਿਆ, ਜਿਵੇਂ ਭੁਚਾਲ ਨਾਲ ਸਾਡੀ ਕੋਠੜੀ ਦੀ ਗੁਰਦੁਆਰੇ ਵੱਲ ਦੀ ਕੰਧ ਵਿਚ ਤੇੜ ਗਈ ਸੀ

ਜਦੋਂ ਮੈਂ ਇਕੱਲਾ ਹੁੰਦਾ ਤਾਂ ਮੇਰੀਆਂ ਸੋਚਾਂ ਫਿਰ ਗੁਰਦੁਆਰੇ ਦੇ ਬਾਹਰ ਕਿਸੇ ਅਰਦਾਸੀਏ ਵਾਂਗ ਜਾ ਖੜ੍ਹੀਆਂ ਹੁੰਦੀਆਂ, ਜਿਨ੍ਹਾਂ ਦੀ ਮੂਕ ਆਵਾਜ਼ ਮੇਰੇ ਸਿਵਾਏ ਕਿਸੇ ਨੂੰ ਨਾ ਸੁਣਦੀ ਅੰਦਰ ਬੈਠੇ ਮੇਰੇ ਹਾਣ ਦੇ ਕੁੜੀਆਂ-ਮੁੰਡਿਆਂ ਦੇ ਸਜੇ-ਸੰਵਰੇ ਹੋਣ ਤੇ ਮੈਨੂੰ ਆਪਣੇ ਵਿਚਕਾਰ ਆਪਣੇ ਨੰਗ ਢਕਣ ਲਈ ਤੇੜ ਕੱਛਾ ਤੇ ਰੰਗ ਦਾ ਫ਼ਰਕ ਹੀ ਦਿਸਦਾ ਚਾਣਚੱਕ ਪਾਠੀ-ਭਾਈ ਦੀ 'ਕਰਮਾਂ' ਦੇ ਪ੍ਰਸੰਗ ਵਿਚ ਲੰਮੀ-ਚੌੜੀ ਵਿਆਖਿਆ ਪਿੰਡ ਦੇ ਵੱਡੇ ਸਾਰੇ ਗੋਰੇ ਛੱਪੜ ਵਾਂਗ ਖੜ੍ਹਦੀ ਜਿਸ ਦੇ ਡੂੰਘੇ ਪਾਣੀ ਉੱਤੋਂ ਦੀ ਤਰ ਕੇ ਦੂਜੇ ਪਾਸੇ ਜਾਣ ਦਾ ਮੇਰਾ ਜਿਗਰਾ ਨਾ ਪੈਂਦਾ ਕੋਠੜੀ ਦੀ ਕੰਧ ਦੀ ਤੇੜ ਵੱਡੀ ਦਰਾੜ ਵਿਚ ਬਦਲਦੀ ਤੇ ਛੱਤ ਡਿਗੂੰ-ਡਿਗੂੰ ਕਰਦੀ ਦਿਸਦੀ ਵਿੱਚ-ਵਿੱਚ ਮੇਰੀਆਂ ਅੱਖਾਂ ਸਾਹਮਣੇ ਆਪਣੇ ਨਾਨਕੇ ਪਿੰਡ ਆਈ ਮੇਰੀ ਉਮਰ ਦੀ ਉਸ ਭੋਲੀ ਜਿਹੀ ਕੁੜੀ ਦਾ ਚਿਹਰਾ ਮੁੜ-ਮੁੜ ਸਾਕਾਰ ਹੁੰਦਾ ਜਦੋਂ ਮੇਰਾ ਪ੍ਰਸ਼ਾਦ ਕੁੱਤਾ ਖਾ ਗਿਆ ਸੀ ਤੇ ਉਹ ਰੋਣਹਾਕੀ ਹੋ ਗਈ ਸੀ ਉਹ ਆਪਣੇ ਛੋਟੇ ਜਿਹੇ ਬੁੱਕ ਵਿੱਚੋਂ ਜਦੋਂ ਮੈਨੂੰ ਪ੍ਰਸ਼ਾਦ ਦੇਣ ਲੱਗੀ ਸੀ ਤਾਂ ਇਕ ਤੀਵੀਂ ਉਹਦੀਆਂ ਦੋਵੇਂ ਨਿੱਕੀਆਂ-ਨਿੱਕੀਆਂ ਚੂੰਡੀਆਂ ਫੜ ਕੇ ਉਹਨੂੰ ਧੂਹ ਕੇ ਲੈ ਗਈ ਸੀ ਤੇ ਉਹ 'ਮਾਮੀ-ਮਾਮੀ' ਕਹਿੰਦੀ ਪੈਰ ਘਸੀਟਦੀ ਹੋਈ ਉਹਦੇ ਮੋਹਰੇ-ਮੋਹਰੇ ਤੁਰ ਪਈ ਸੀ ਇਨ੍ਹੀਂ ਵਿਚਾਰੀਂ ਪਿਆਂ ਅਖੀਰ ਮੈਂ ਚਿੱਤ ਵਿੱਚ ਪੱਕੀ ਧਾਰ ਲੈਂਦਾ, 'ਅੱਗੇ ਤੋਂ ਗੁਰਦੁਆਰੇ ਦੇ ਵਿਹੜੇ ਪੈਰ ਨੲ੍ਹੀਂ ਪਾਉਣਾ, ਏਦਾਂ ਦੇ ਪ੍ਰਸ਼ਾਦ ਲੈਣ ਖੁਣੋਂ ਕੀ ਥੁੜਿਆ '

ਏਸੇ ਦੌਰਾਨ ਕਈ ਵਾਰ ਵਲੀਆਂ ਦੇ ਬਿੱਕਰ ਦੀ ਲਾਲ-ਚਿੱਟੀ ਡੱਬ-ਖੜੱਬੀ ਘੋੜੀ ਸਾਡੀ ਨਜ਼ਰੇ ਪੈਂਦੀ ਸਾਡੀ ਸਾਰੀ ਢਾਣੀ ਚਾਂਗਰਾਂ ਮਾਰਦੀ ਓਧਰ ਨੂੰ ਹੋ ਜਾਂਦੀ

ਬਿੱਕਰ ਜਦੋਂ ਸਾਡੇ ਘਰਾਂ ਕੋਲੋਂ ਦੀ ਲੰਘਦਾ ਤਾਂ ਘੋੜੀ ਦੀਆਂ ਵਾਗਾਂ ਫੜੀ ਉਹ ਉਸ ਤੋਂ ਮੋਹਰੇ-ਮੋਹਰੇ ਤੁਰਿਆ ਹੁੰਦਾ ਘੋੜੀ ਆਪਣੀ ਪੂਛ ਵਾਰ-ਵਾਰ ਹੇਠਾਂ ਉੱਤੇ ਤੇ ਆਲੇ-ਦੁਆਲੇ ਨੂੰ ਹਿਲਾਉਂਦੀ-ਘੁਮਾਉਂਦੀ ਅਸੀਂ ਹੈਕਨਾ, ਨਾਂਗਿਆਂ ਤੇ ਸ਼ੇਖਚਿਲੀਆਂ ਦੀਆਂ ਹਵੇਲੀਆਂ ਸਾਹਮਣਿਓਂ ਦੀ ਲੰਘਦੇ ਘੋੜਿਆਂ ਤੇ ਮੰਤਰੀਆਂ ਦੀ ਹਵੇਲੀ ਤੱਕ ਘੋੜੀ ਦੇ ਪਿੱਛੇ ਤੁਰੇ ਰਹਿੰਦੇ ਮੇਰਾ ਚਿੱਤ ਘੋੜੀ ਦੀ ਨਿੱਕੀ ਜਿਹੀ ਵਛੇਰੀ 'ਤੇ ਪਲਾਕੀ ਮਾਰ ਕੇ ਚੜ੍ਹਨ ਨੂੰ ਕਰਦਾ ਜੋ ਘੋੜੀ ਦੀਆਂ ਮੋਹਰਲੀਆਂ ਤੇ ਕਦੀ ਪਿਛਲੀਆਂ ਲੱਤਾਂ ਵਿਚ ਆਪਣੀ ਬੂਥੀ ਵਾੜ ਲੈਂਦੀ ਸੀ ਪਰ 'ਕਰਮਾਂ ਦਾ ਖੇਲ੍ਹ' ਮੇਰਾ ਖਹਿੜਾ ਨਾ ਛੱਡਦਾ ਤੇ ਵਛੇਰੀ ਉੱਤੇ ਚੜ੍ਹ ਝੂਟੇ ਲੈਣ ਦਾ ਖ਼ਿਆਲ ਛੱਡ ਦੇਣ ਲਈ ਨਾਲ ਦੀ ਨਾਲ ਪ੍ਰੇਰਦਾ ਤੇ ਫਿਰ ਕਈ ਵਾਰ ਅਸੀਂ ਉਦੋਂ ਪਿਛਾਂਹ ਨੂੰ ਕੂਕਾਂ ਮਾਰਦੇ ਮੁੜਦੇ ਜਦੋਂ ਘੋੜੀ ਖੜ੍ਹੀ ਹੋ ਕੇ ਲਿੱਦ ਕਰਨ ਲੱਗ ਪੈਂਦੀ ਇਕ ਵਾਰੀ ਨਾਂਗਿਆਂ ਦੇ ਛੱਪੜ ਕੋਲ ਆਏ ਤਾਂ ਮੇਰੇ ਨਾਲ ਦੇ ਮੁੰਡੇ ਛੱਪੜ ਦੇ ਪਾਣੀ ਉੱਤੇ ਕੁੱਜਿਆਂ-ਬੁੱਘਿਆਂ ਦੀਆਂ ਠੀਕਰੀਆਂ ਦੀਆਂ ਤਾਰੀਆਂ ਲਾਉਣ ਲੱਗ ਪਏ ਉੱਥੇ ਹੀ ਮੇਰੀ ਨਿਗਾਹ ਅੰਬ ਦੇ ਨਵੇਂ ਉੱਗੇ ਬੂਟਿਆਂ ਉੱਤੇ ਪਈ ਇਨ੍ਹਾਂ ਦੀਆਂ ਹੇਠਲੀਆਂ ਪੱਤੀਆਂ ਹਰੀਆਂ ਤੇ ਕਰੂੰਬਲਾਂ ਨਾਲ ਦੀਆਂ ਨਸਵਾਰੀ ਸਨ ਮੈਂ ਇਕ ਬੂਟੇ ਦੀ ਚਾਕਲੀ ਕੱਢਣੀ ਚਾਹੀ ਪਰ ਕੋਈ ਗੱਲ ਨਾ ਬਣੀ ਤੇ ਹੌਲੀ-ਹੌਲੀ ਹੁਸ਼ਿਆਰੀ ਨਾਲ ਇਕ ਬੂਟਾ ਜੜ੍ਹਾਂ ਸਣੇ ਪੁੱਟ ਲਿਆਇਆ

ਰੰਬੇ ਨਾਲ ਵਿਹੜੇ ਵਿੱਚ ਬੂਟਾ ਲਾਉਣ ਲਈ ਮਿੱਟੀ ਪੁੱਟ ਹੀ ਰਿਹਾ ਸੀ ਕਿ ਭਾਈਆ ਮੇਰੇ ਹੱਥੋਂ ਰੰਬਾ ਖੋਹ ਕੇ ਕਹਿਣ ਲੱਗਾ, 'ਮਾਮਾ ਤੂੰ ਜੱਟਾਂ ਦੀਆਂ ਰੀਸਾਂ ਕਰਦਾਂ - ਉਨ੍ਹਾਂ ਦੀਆਂ ਤਾਂ ਛੇ-ਛੇ ਕਨਾਲਾਂ ' ਹਬੇਲੀਆਂ ਆਂ! ਸਾਡੇ ਕੋਲ ਤਾਂ ਏਹੋ ਕੁਛ ਬਹਿਣ-ਖਲੋਣ ਨੂੰ'

ਅੰਬ ਦੇ ਬੂਟੇ ਵਾਂਗ ਮੇਰਾ ਮਨ ਵੀ ਮੁਰਝਾਉਣਾ ਸ਼ੁਰੂ ਹੋ ਗਿਆ ਕਿਸੇ ਤੂਫ਼ਾਨੀ ਝੱਖੜ ਨੇ ਮੇਰੀਆਂ ਰੀਝਾਂ ਦੇ ਬੂਰ ਨੂੰ ਬੇਵਕਤਾ ਹੀ ਹਲੂਣ ਕੇ ਝਾੜ ਸੁੱਟਿਆ ਮੈਂ ਤਾਂ ਵੀ ਸੋਚਦਾ, 'ਸਾਡੇ ਵਿਹੜੇ ਬੀ ਕੋਈ ਰੁੱਖ ਹੋਬੇ - ਚਿੜੀਆਂ, ਘੁੱਗੀਆਂ ਤੇ ਤੋਤੇ ਕੇ ਬਈਠਣ'

ਅਜੇ ਇਨ੍ਹਾਂ ਖ਼ਿਆਲਾਂ ਵਿਚ ਹੀ ਗੁਆਚਿਆ ਹੋਇਆ ਸੀ ਕਿ ਮੇਰੇ ਹਾਣੀ ਪਾਸ਼ ਨੇ ਅਚਾਨਕ ਸੂਰਜ ਡੁੱਬਣ ਤੋਂ ਥੋੜ੍ਹਾ ਜਿਹਾ ਪਹਿਲਾਂ ਕੇ ਮੈਨੂੰ ਦੱਸਿਆ, 'ਆਪਣੇ ਸਿਵਿਆਂ ਦੇ ਰਾਹ ' ਛਲੇਡਾ ਰਹਿੰਦਾ, ਗੁੱਡ'

ਦੌੜ ਕੇ ਆਏ ਦੱਸਦੇ ਦਾ ਉਹਦਾ ਸਾਹ ਨਾਲ ਸਾਹ ਨਹੀਂ ਰਲ ਰਿਹਾ ਸੀ ਮੈਂ ਡੈਂਬਰ ਗਿਆ ਸੀ

'ਕਿੱਦਾਂ ਦਾ ਹੁੰਦਾ ਓਹੋ?'

'ਕਹਿੰਦੇ ਇੱਛਾਧਾਰੀ ਹੁੰਦਾ, ਕਦੀ ਆਦਮੀ ਬਣ ਜਾਂਦਾ, ਕਦੀ ਬੱਕਰੀ, ਕਦੀ ਕਉਡੀਆਂ ਆਲਾ ਖੜੱਪਾ ਸੱਪ ਤੇ ਕਦੀ ਕੁਛ!' ਉਹਦੀ ਘਾਬਰੀ ਜ਼ਬਾਨ ਨਾਲ ਮੈਂ ਹੋਰ ਵੀ ਦਹਿਲ ਗਿਆ

'ਕਈਆਂ ਨੇ ਤਾਂ ਉਹਨੂੰ ਦੇਖਿਆ, ਦੱਸਦੇ ਪਈ ਉਹ ਬਾਂਬਰੀਆਂ ਆਲਾ ਬੌਨਾ ਸਾਧ ਬੀ ਬਣ ਜਾਂਦਾ ਤੇ ਓਨੇ ਕਾਲੇ ਲੀੜੇ ਪਾਇਓ ਹੁੰਦੇ ' ਪਾਸ਼ ਦੀਆਂ ਅੱਖਾਂ ਦੀਆਂ ਪੁਤਲੀਆਂ ਕਦੀ ਫ਼ੈਲ ਜਾਂਦੀਆਂ ਤੇ ਕਦੀ ਅੱਖਾਂ ਸੁੰਗੜ ਜਾਂਦੀਆਂ ਉਹਦੇ ਚਿਹਰੇ 'ਤੇ ਇਕ ਰੰਗ ਆਉਂਦਾ ਤੇ ਇਕ ਜਾਂਦਾ

ਮੇਰੀਆਂ ਹੈਰਾਨੀ ਭਰੀਆਂ ਅੱਖਾਂ ਮੋਹਰੇ ਇਹ ਸਾਰਾ ਕੁਝ ਸਾਕਾਰ ਹੁੰਦਾ ਸਿਵਿਆਂ ਵਿੱਚ ਬਿੱਜੂ ਮਰੇ ਨਿਆਣਿਆਂ ਨੂੰ ਜ਼ਮੀਨ ਹੇਠੋਂ ਪੁੱਟਦੇ ਦਿਸਦੇ ਜਿਨ੍ਹਾਂ ਬਾਰੇ ਮੈਂ ਪਹਿਲਾਂ ਆਪਣੀ ਦਾਦੀ ਤੇ ਹਾਣੀਆਂ ਤੋਂ ਸੁਣਿਆ ਹੋਇਆ ਸੀ

'ਤਾਹੀਓਂ ਮੋਹਣ ਲਾਲ ਡਾਕੀਆ ਆਪਣੇ ਹੱਥ ਵਿੱਚ ਬਰਛਾ ਰੱਖਦਾ, ਏਸੇ ਕਰ ਕੇ ਓਨੇ ਡਾਂਗ ਦੇ ਸਿਰੇ ਉੱਤੇ ਲੱਗੇ ਬਰਛੇ ਦੇ ਐਨ੍ਹ ਹੇਠਾਂ ਘੁੰਗਰੂ ਬੰਨ੍ਹਿਓਂ ਆਂ - ਜਦੋਂ ਉਹ ਆਪਣੇ ਛੋਹਲੇ-ਛੋਹਲੇ ਪੈਰ ਪੱਟਦਾ ਤਾਂ ਘੁੰਗਰੂ-ਬੱਧੇ-ਬਰਛੇ ਬਾਲੀ ਡਾਂਗ ਬੀ ਫ਼ੁਰਤੀ ਨਾਲ 'ਗਾਂਹ ਰੱਖਦਾ ਘੁੰਗਰੂਆਂ ਦੀ ਛਣਕ-ਛਣਕ ਤੇ ਡਾਂਗ ਦੀ ਠੱਕ-ਠੱਕ ਨਾਲ ਛਲੇਡਾ ਡਰਦਾ ਮਾਰਾ ਰਾਹ ਤੋਂ ਲਾਂਭੇ ਹੋ ਜਾਂਦਾ ਹੋਣਾ' ਮੈਂ ਸੋਚਿਆ ਉਹਦੇ ਸਿਰ ਉਤਲੀ ਖ਼ਾਕੀ ਥੈਲੀ ਮੈਨੂੰ    ਸੁਲੇਮਾਨੀ ਟੋਪੀ ਵਰਗੀ ਲੱਗੀ ਜਿਵੇਂ ਮੈਂ ਆਪਣੀ ਦਾਦੀ ਤੋਂ ਬਾਤਾਂ-ਕਹਾਣੀਆਂ ਸੁਣਦਿਆਂ ਕਲਪਨਾ ਕੀਤੀ ਹੁੰਦੀ ਸੀ ਦਾਦੀ ਦੱਸਦੀ, 'ਇਸ ਟੋਪੀ ਨਾਲ ਸਾਰੀਆਂ ਆਫ਼ਤਾਂ ਰਫ਼ੂ ਹੋ ਜਾਂਦੀਆਂ'

ਉਸ ਰਾਤ ਮੈਨੂੰ ਹਲਕਾ ਜਿਹਾ ਤਾਪ ਚੜ੍ਹ ਗਿਆ ਛਲੇਡੇ ਬਾਰੇ ਖ਼ਿਆਲਾਂ ਦੀ ਲੜੀ ਮੁੱਕਣ-ਟੁੱਟਣ ਵਿਚ ਹੀ ਨਹੀਂ ਰਹੀ ਸੀ ਮੈਂ ਸਹਿਮਿਆ ਹੋਇਆ ਕਦੀ ਅੱਖਾਂ ਮੀਟ ਲੈਂਦਾ ਤੇ ਕਦੀ ਖੋਲ੍ਹ ਲੈਂਦਾ ਦਲਾਨ ਦੀ ਗਭਲੀ ਕੰਧ ਦੇ ਆਲੇ ਵਿਚ ਜਗਦਾ ਮਿੱਟੀ ਦੇ ਤੇਲ ਦਾ ਨਿੱਕਾ ਜਿਹਾ ਲੋਹੇ ਦਾ ਕਾਲਾ ਹੋ ਚੁੱਕਾ ਦੀਵਾ ਮੇਰੇ ਅੰਦਰ ਖ਼ੌਫ਼ ਦੇ ਉੱਠਦੇ ਉੱਚੇ-ਉੱਚੇ ਜਵਾਰਭਾਟਿਆਂ ਨੂੰ ਠੱਲ੍ਹ ਪਾਉਂਦਾ ਜਦੋਂ ਦੀਵੇ ਦੀ ਲਾਟ ਕੰਬਦੀ ਤਾਂ ਮੇਰੀ ਕੋਠੀ ਵਿਚਲਾ ਦਿਲ ਹੋਰ ਵੀ ਡੋਲ ਜਿਹਾ ਜਾਂਦਾ ਮੈਂ ਸੋਚਦਾ, 'ਸੁਲੇਮਾਨੀ ਟੋਪੀ ਮੈਨੂੰ ਬੀ ਕਿਤਿਓਂ ਮਿਲ ਜਾਵੇ!'

... ਤੇ ਅਗਲੇ ਦਿਨ ਤੋਂ ਹੀ ਮੈਂ ਪਿੰਡ ਤੋਂ ਲਹਿੰਦੇ ਪਾਸੇ ਢੱਡਾ-ਸਨੌਰਾ ਪਿੰਡ ਨੂੰ ਜਾਂਦੇ ਰਾਹ ਵੱਲ ਨਾ ਗਿਆ ਤੇ ਨਿਆਈਆਂ ਵਿਚ ਟੱਟੀ ਫਿਰ ਕੇ ਘਰ ਨੂੰ ਛੂਟ ਵੱਟ ਕੇ ਦੌੜਦਾ ਰਿਹਾ ਸੀ ਗਲੀ ਵਿੱਚ ਮਾਈ ਈਸਰੀ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ ਭਾਵੇਂ ਉਹ ਕੁੱਬੀ ਹੋ ਕੇ ਤੁਰਦੀ ਸੀ ਪਰ ਸ਼ੁਕਰ ਇਹ ਕਿ ਡਿਗਦੀ ਡਿਗਦੀ ਕੰਧ ਦੇ ਸਹਾਰੇ ਨਾਲ ਸੰਭਲ ਗਈ ਉਹਤੋਂ ਮੈਂ ਪਛਾਣਿਆ ਨਾ ਗਿਆ ਤੇ ਉਲਾਮੇ ਤੋਂ ਬਚ ਗਿਆ

'ਦੇਖ ਤਾਂ ਗੰਦ ਨਾ ਕਿੱਦਾਂ ਪੈਰ ਲਬੇੜ ਲਿਆਇਆ !' ਘਰ ਦੇ ਵਗਲੇ ਦੇ ਬੂਹੇ ਕੋਲ ਇੱਟਾਂ-ਰੋੜਿਆਂ ਦੇ ਬਣਾਏ ਖੁਰੇ ਉੱਤੇ ਮੇਰੇ ਪੈਰ ਧੋਂਦੀ ਮੇਰੀ ਮਾਂ ਨੇ ਆਖਿਆ ਫਿਰ ਉਹਨੇ ਦਲਾਨ ਪਿਛਲੀ ਕੋਠੜੀ ਅੰਦਰ ਜਾ ਕੇ ਮੈਨੂੰ ਹਾਕ ਮਾਰੀ, 'ਆਈਂ ਮੇਰਾ ਪੁੱਤ, ਆਹ ਦਾਣਿਆਂ ਦੀ ਚੁੰਗ ਝੱਗੇ ਦੀ ਝੋਲੀ ' ਲੈ ਜਾ ਤੇ ਰੱਤੇ ਦਿਓਂ ਚਾਹ-ਪੱਤੀ ਲੈ '

ਮੈਂ ਅਕਸਰ ਹੀ, ਪਿੰਡ ਦੀ ਗਭਲੀ ਬੀਹੀ ਦੇ ਗੱਭੇ ਜਿਹੇ ਰੱਤੇ ਬਾਹਮਣ ਦੀ ਹੱਟੀ ਨੂੰ ਜਾਂਦਾ ਦੇਖਦਾ - ਸਵੇਰੇ-ਸਵੇਰੇ ਝੀਰਾਂ ਦਾ ਕਿੱਛੀ ਤੇ ਪਾਸ਼ੂ ਜੱਟਾਂ, ਬਾਹਮਣਾਂ ਤੇ ਸੁਨਿਆਰਿਆਂ ਦੇ ਘਰਾਂ ਨੂੰ ਪਾਣੀ ਭਰੇ ਘੜੇ ਲਿਜਾ ਰਹੇ ਹੁੰਦੇ ਉਨ੍ਹਾਂ ਨੇ ਖੱਬੇ ਮੋਢੇ ਉੱਤੇ ਘੜੇ, ਛੋਟੀ ਮਟਕੀ ਨੂੰ ਬੜੀ ਜੁਗਤ ਨਾਲ ਧੌਣ ਦਾ ਸਹਾਰਾ ਦਿੱਤਾ ਹੁੰਦਾ ਖੱਬੇ-ਸੱਜੇ ਦੋਹਾਂ ਬਾਂਹਾਂ-ਹੱਥਾਂ ਨਾਲ ਘੜਿਆਂ ਦਾ ਗਲਮਾ ਘੁੱਟ ਕੇ ਫੜਿਆ ਹੁੰਦਾ ਉਹ ਆਪਣੀ ਚੜ੍ਹਦੀ ਉਮਰ ਵਿਚ ਵੀ ਕਿਸੇ ਬੁੱਢੇ-ਠੇਰੇ ਵਾਂਗ ਕੁੱਬੇ ਹੋ ਕੇ ਤੁਰਦੇ ਘੜਿਆਂ ਦੇ ਭਾਰ ਥੱਲੇ ਕਾਹਲੀ-ਕਾਹਲੀ ਤੁਰਿਆਂ ਉਨ੍ਹਾਂ ਨੂੰ ਹੌਂਕਣੀ ਚੜ੍ਹੀ ਹੁੰਦੀ ਮੇਰੇ ਚਿੱਤ ਵਿਚ ਆਉਂਦਾ ਕਿ ਘੜੇ ਵਿੱਚ ਇੱਟ ਮਾਰ ਕੇ ਉਹਨੂੰ ਤੋੜ ਦਿਆਂ ਤੇ ਮੇਰੇ ਨਾਲੋਂ ਪੰਜ-ਛੇ ਸਾਲ ਵੱਡੇ ਪਾਸ਼ੂ ਦਾ ਭਾਰ ਤੋਂ ਛੁਟਕਾਰਾ ਹੋ ਜਾਵੇ ਪਾਣੀ ਭਰੇ ਛਲਕਦੇ ਘੜਿਆਂ ਕਾਰਣ ਉਨ੍ਹਾਂ ਦੇ ਗਲ਼ ਦੇ ਕੱਪੜੇ ਭਿੱਜੇ ਹੋਏ ਹੁੰਦੇ ਥੋੜ੍ਹੇ ਚਿਰ ਪਿੱਛੋਂ ਉਨ੍ਹਾਂ ਸਕੂਲ ਨੂੰ ਦੜੁੱਕੀ ਲਾਈ ਹੁੰਦੀ ਉਨ੍ਹਾਂ ਦਾ ਪਿਓ ਦੀਵਾਨ ਵੀ ਵਹਿੰਗੀ ਵਿਚ ਪਾਣੀ ਭਰੇ ਘੜੇ ਢੋਂਦਾ ਉਹ ਉੱਲਰ-ਉੱਲਰ ਕੇ ਪੈਰ ਪੁੱਟਦਾ ਵਹਿੰਗੀ ਦੀਆਂ ਰੱਸੀਆਂ-ਤਣੀਆਂ ਅੰਦਰ ਰੱਖੇ ਘੜੇ ਹੁਲਾਰੇ ਲੈਂਦੇ ਦਿਸਦੇ

ਕੋਈ ਤੀਵੀਂ ਬੂਹੇ ਵਿੱਚ ਖੜ੍ਹੀ ਹੋ ਕੇ ਕਹਿੰਦੀ, 'ਦਬਾਨ ਅੱਜ ਪਾਣੀ ਪੲ੍ਹੀਲਾਂ ਸਾਡੇ ਦੇ ਦੇ, ਅਸੀਂ ਮਕਾਣੇ ਜਾਣਾ'

'ਪੰਚਾ, ਬੜਾ ਮੁੜ੍ਹਕੋ-ਮੁੜ੍ਹਕੀ ਹੋਇਆ ਆਂ ਸਬੱਖਤੇ ' ਕੋਈ ਜੱਟ ਦੀਵਾਨ ਦੇ ਪਸੀਨੇ ਨਾਲ ਭਿੱਜੇ ਲੀੜਿਆਂ ਵਲ ਦੇਖ ਕੇ ਪੁੱਛਦਾ

'ਕਿਧਰੇ ਜਾਣਾ , ਸੋਚਿਆ ਜਰਾ ਛੇਤੀ ਹੱਲਾ ਮਾਰ ਲਾਂ' ਉਹ (ਆਪਣੀ ਮਾਝੇ ਵਾਲੀ ਬੋਲੀ ਵਿੱਚ) ਦੱਸਦਾ

ਕਈ ਵਾਰ ਤਾਈ ਸੀਬੋ (ਝੀਊਰੀ) ਤੇ ਉਹਦਾ ਪੁੱਤ ਜੀਤ ਵੀ ਲੋਕਾਂ ਦੇ ਘਰੀਂ ਪਾਣੀ ਭਰਦੇ ਮੇਰੀ ਨਜ਼ਰੀਂ ਪੈਂਦੇ ਨਾਲ ਹੀ 'ਕਰਮਾਂ ਦੇ ਖੇਲ੍ਹ' ਦੀ ਮਾਲ੍ਹ ਵਗਦੇ ਖੂਹ ਵਾਂਗ ਲਗਾਤਾਰ ਚੱਲਣ ਲੱਗ ਪੈਂਦੀ ਪਾਣੀ ਭਰੀਆਂ ਟਿੰਡਾਂ 'ਭਾਈ' ਦੇ ਪ੍ਰਵਚਨਾਂ ਦੀ ਸੱਚੀ ਸਾਖੀ ਤੇ ਮੋਰੀਆਂ ਵਾਲੀਆਂ ਪੁਰਾਣੀਆਂ ਖਾਲੀ ਆਈਆਂ ਟਿੰਡਾਂ ਇਕ ਮਨ-ਘੜਤ ਅਕੱਥ-ਕਥਾ ਦੀ ਸਾਖੀ ਭਰਦੀਆਂ ਜਾਪਦੀਆਂ ਹੱਟੀ ਨੂੰ ਆਉਂਦੇ-ਜਾਂਦੇ ਦੇ ਮੇਰੇ ਕੰਨੀਂ ਗੁਰਦੁਆਰੇ ਦੇ ਭਾਈ ਦੇ ਪਾਠ ਦੀ ਆਵਾਜ਼ ਪੈਂਦੀ ਪਰ ਭਾਈਆ ਕਈ ਵਾਰ ਕਹਿੰਦਾ, 'ਖਬਨੀ ਭਾਈ ਅੱਜ ਮੂੰਹ ' ਮਿਣ-ਮਿਣ ਕਰੀ ਜਾਂਦਾ, ਕੱਲ੍ਹ ਤਾਂ ਕੁੱਕੜ ਦੀ ਬਾਂਗ ਨਾਲ ਦੁਹਾਈ ਪਾਉਣ ਡੈਹ ਪਿਆ ਸੀ'

'ਮੂੰਹ ਸਮ੍ਹਾਲ ਕੇ ਬੋਲਿਆ ਕਰ, ਕੋਈ ਸੁਣ ਲਊ ਤਾਂ ਕੀ ਕਹੂ?' ਮਾਂ ਨੇ ਹੌਲੀ ਦੇਣੀ ਭਾਈਏ ਨੂੰ ਕਿਹਾ

ਮੇਰਾ ਪਿੰਡ ਜਿਹੜਾ ਰਾਤ ਵੇਲੇ ਸੰਘਣੇ ਹਨ੍ਹੇਰਿਆਂ ਵਿਚ ਗੁਆਚ ਜਾਂਦਾ, ਦਿਨ ਦੇ ਚੜ੍ਹਾਅ ਨਾਲ ਪ੍ਰਗਟ ਹੋ ਕੇ ਫਿਰ ਇਸ ਤਰ੍ਹਾਂ ਹਰਕਤ ਵਿਚ ਜਾਂਦਾ ਤੇ ਭਾਈਆ ਹੁੱਕੇ ਦੇ ਲੰਮੇ-ਲੰਮੇ ਘੁੱਟ ਭਰਨ ਮਗਰੋਂ ਪਿੱਤਲ ਦਾ ਗਲਾਸ ਚੁੱਕਦਾ ਏਨੇ ਨੂੰ ਮੇਰੇ ਤਾਇਆਂ ਦੇ ਪੁੱਤ ਵੀ ਜਾਂਦੇ ਉਨ੍ਹਾਂ ਨੇ ਹੱਥਾਂ ਵਿੱਚ ਜਾਂ ਕਈ ਵਾਰ ਜੇਬ ਵਿਚ ਜਾਂ ਪਰਨੇ ਦੇ ਲੜ ਬਾਟੀ- ਗਲਾਸ ਬੰਨ੍ਹਿਆਂ ਹੁੰਦਾ ਤੇ ਦਿਹਾੜੀ-ਡਗਾਰੇ (ਅੱਧੀ ਦਿਹਾੜੀ) ਲਈ ਘਰੋਂ ਨਿਕਲ ਜਾਂਦੇ

ਮੇਰੀਆਂ ਅੱਖਾਂ ਉਨ੍ਹਾਂ ਦੀਆਂ ਪਿੱਠਾਂ ਦਾ ਪਿੱਛਾ ਕਰਦੀਆਂ ਉਹ ਪਿਛਾਂਹ ਨੂੰ ਝਾਕ ਕੇ ਕਹਿੰਦੇ, 'ਜਿਨ੍ਹਾਂ ਦੇ ਜਾਣਾ ਉਨ੍ਹਾਂ ਦੇ ਘਰੀਂ ਸਾਡੇ ਲਈ ਭਾਂਡਿਆਂ ਦੀ ਟੋਟ ਰਹਿੰਦੀ , ਹੋਰ ਦੱਸ!’

ਮੈਂ ਬੇਵਾਕ ਜਿਹਾ ਹੋ ਜਾਂਦਾ ਤੇ ਸੋਚਦਾ, 'ਅਨਪੜ੍ਹਾਂ ਤੋਂ ਲਿਖੇ ਅੱਖਰ ਨੲ੍ਹੀਂ ਪੜ੍ਹ ਹੁੰਦੇ ਪਰ ਮੂੰਹ 'ਤੇ ਅਣਲਿਖੇ ਨੂੰ ਕਿੱਦਾਂ ਪੜ੍ਹ ਲੈਂਦੇ !'

ਪਰ ਮੇਰਾ ਮਨ ਛਲੇਡੇ ਦੀ ਕਲਪਨਾ ਕਰ-ਕਰ ਆਪੇ ਹੀ ਮੱਕੜੀ ਜਾਲ਼ ਬੁਣਦਾ ਤੇ ਆਪੇ ਹੀ ਫ਼ਸ ਜਾਂਦਾ ... ਤੇ ਇਉਂ ਕਿੰਨੀ-ਕਿੰਨੀ ਰਾਤ ਲੰਘ ਜਾਂਦੀ ਏਸੇ ਦੌਰਾਨ ਗਿੱਦੜ ਕੂਕਾਂ ਮਾਰਨ ਲੱਗ ਪੈਂਦੇ ਜੋ ਰੋਣਹਾਕੀਆਂ ਤੇ ਡਰਾਉਣੀਆਂ ਹੁੰਦੀਆਂ ਮੇਰੇ ਦਿਲ ਦੀ ਧੜਕਣ ਮੈਨੂੰ ਕੰਨਾਂ ਥਾਣੀਂ ਸੁਣਦੀ ਸਿਆਲਾਂ ਦੀਆਂ ਰਾਤਾਂ ਮੁੱਕਣ ਵਿੱਚ ਹੀ ਨਾ ਆਉਂਦੀਆਂ ਜਦੋਂ ਕਮਾਦ ਦੇ ਇਸ ਵੱਡੇ ਇਲਾਕੇ ਦੀ ਫ਼ਸਲ ਖ਼ਤਮ ਹੁੰਦੀ ਤਾਂ ਗਿੱਦੜਾਂ ਦੀਆਂ ਆਵਾਜ਼ਾਂ ਟਾਵੀਆਂ-ਟਾਵੀਆਂ ਹੀ ਸੁਣਦੀਆਂ

ਓਧਰ, ਵੱਡੇ ਤੜਕੇ ਲੰਬੜਾਂ ਦੇ ਦਾਸ (ਗੁਰਦਾਸ ਸਿੰਘ) ਦੀ ਅਤਿ ਉੱਚੀ ਆਵਾਜ਼, 'ਜੈ-ਅਲੀ, ਜੈ-ਅਲੀ', ਸਿਆਲ ਦੀਆਂ ਰਾਤਾਂ ਦੇ ਸਨਾਟੇ ਨੂੰ ਚੀਰਦੀ ਹੋਈ ਸਾਡੇ ਕੰਨੀਂ ਪੈਂਦੀ ਨਿੱਘ ਵਿਚ ਵੀ ਕੁਝ ਪਲਾਂ ਲਈ ਮੈਨੂੰ ਕੰਬਣੀ ਜਿਹੀ ਛਿੜ ਪੈਂਦੀ ਆਪਣੇ ਨਾਲ ਸੁੱਤੇ ਵੱਡੇ ਭਰਾ ਬਿਰਜੂ ਨੂੰ ਮੈਂ ਘੁੱਟ ਕੇ ਲਪੇਟਾ ਜਿਹਾ ਮਾਰ ਲੈਂਦਾ ਮੈਂ ਡਰਦਾ ਮਾਰਾ ਅਦਿੱਖ ਪ੍ਰਮਾਤਮਾ ਨੂੰ ਮਨ ਹੀ ਮਨ ਧਿਆਉਣ ਲੱਗ ਪੈਂਦਾ ਕਈ ਵਾਰ ਗੂੜ੍ਹੀ ਨੀਂਦ ਤੜਕ ਸਾਰ ਹੀ ਆਉਂਦੀ

ਸਵੇਰ ਨੂੰ ਦਾਸ ਸਾਡੇ ਘਰ ਮੋਹਰਿਓਂ ਦੀ ਲੰਘਦਾ ਉਹਦੇ ਕੇਸ ਖੁੱਲ੍ਹੇ ਤੇ ਗਿੱਲੇ ਹੁੰਦੇ ਉਹਨੂੰ ਭਰਵੀਂ ਚਿੱਟੀ-ਕਾਲੀ ਦਾਹੜੀ ਫੱਬਦੀ ਪਰ ਉਹ ਕੋਈ ਦਿਓ ਜਾਂ ਜਿੰਨ-ਭੂਤ ਲੱਗਦਾ ਉਹਦੇ ਤੇੜ ਉੱਚੀ ਜਿਹੀ ਧੋਤੀ ਤੇ ਗਲ਼ ਨਿਹੰਗਾਂ ਵਰਗਾ ਕੁੜਤਾ ਹੁੰਦਾ ਉਹਦੇ ਸੱਜੇ ਹੱਥ ਲੋਹੇ ਦੀ ਬਾਲਟੀ ਤੇ ਖੱਬੇ ਮੋਢੇ ਉੱਤੇ ਗੰਨਿਆਂ ਦਾ ਇਕ ਭਾਰਾ ਹੁੰਦਾ ਉਹਦੀ ਇਸ ਤਰ੍ਹਾਂ ਦੀ ਦਿੱਖ ਦੇਖ ਕੇ ਮੇਰਾ ਤ੍ਰਾਹ ਨਿਕਲ ਜਾਂਦਾਂ ਮੈਂ ਫ਼ੁਰਤੀ ਨਾਲ ਆਪਣੇ ਘਰ ਦੇ ਬਾਹਰਲੇ ਬੂਹੇ ਦੇ ਤਖ਼ਤੇ ਉਹਲੇ ਲੁਕ ਜਾਂਦਾ

'ਧਰਮ ਨਾ ਰਸ ਦੀ ਚਾਟੀ ਪੀ ਜਾਂਦਾ, ਲੰਬੜ ਪੰ-ਸੱਤ ਦਿਨ ਹੋਏ ਤਾਂ ਮੁੰਡਿਆਂ ਨੇ ਚੱਕ-ਚਕਾ ਕੇ ਬੇਲਣੇ 'ਤੇ ਰਸ ਦੀ ਚਾਟੀ ਪਲਾਤੀ - ਜਦੋਂ ਮੂੰਧਾ ਹੋਇਆ ਤਾਂ ਬੱਘ-ਬੱਘ ਕਰਨ ਡੈਹ ਪਿਆ' ਇਕ ਦਿਨ ਸਵਰਨੇ ਨੇ ਦਾਸ ਨੂੰ ਆਉਂਦਿਆਂ ਦੇਖ ਕੇ ਆਪਣੇ ਬੂਹੇ ਮੋਹਰੇ ਖੜ੍ਹੇ ਮੇਰੇ ਭਾਈਏ ਨਾਲ ਸਰਸਰੀ ਲਹਿਜ਼ੇ ਨਾਲ ਗੱਲ ਤੋਰੀ

'ਖ਼ਬਰੇ ਕੀ ਰੁੰਨ੍ਹਣਾ ਇਨ੍ਹਾਂ ਦੇ ਘਰ! ਕਿੱਡਾ ਉੱਚਾ-ਲੰਮਾ ਜੁਆਨ ਪਰ ਅੱਧੀ ਰਾਤੀਂ ਖੂਹ ਗੇੜਨ ਲੱਗ ਪਈਂਦਾ!' ਭਾਈਏ ਨੇ ਗੱਲ ਨੂੰ ਵਿਸਥਾਰ ਦਿੱਤਾ

'ਸਾਰਾ ਤਾਂ ਮਾਮਿਆਂ ਨੇ ਤਕੀਆ ਬਲਿਆ (ਵਗਲਿਆ) , ਪੀਰ ਨੇ ਆਪੇ ਸਿਰ ਚੜ੍ਹ ਕੇ ਬੋਲਣਾ - ਮੁਸਲਮਾਨ ਪਖੀਰ ਸੲ੍ਹੀਜੇ ਕੀਤੇ ਪਿੱਛਾ ਥੋੜ੍ਹੋ ਛੱਡਦੇ ' ਸਵਰਨੇ ਨੇ ਲੋਕਾਂ ਦੇ ਮੂੰਹ ਚੜ੍ਹੀ ਗੱਲ ਨੂੰ ਦੁਹਰਾਇਆ

'ਖੰਡ-ਪਾਠ ਤਾਂ ਬਥੇਰੇ ਕਰਾਉਂਦੇ , ਫੇ ਬੀ ...!' ਭਾਈਏ ਨੇ ਆਖਿਆ ਏਨੇ ਨੂੰ ਦਾਸ ਕੋਲ ਕੇ ਖੜ੍ਹਾ ਹੋ ਗਿਆ ਮੈਂ ਤਖ਼ਤੇ ਦੀ ਵਿਰਲ ਥਾਣੀਂ ਦੇਖਦਾ-ਸੁਣ ਰਿਹਾ ਸੀ

'ਠਾਕਰਾ ਮੈਂ ਸਰੀਰ ਤੋੜ-ਤੋੜ ਸਿਟਦਾਂ, ਸਿਰ ਘਮਾਉਨਾ, ਅਈਨਾ ਉੱਚੀ ਬੋਲਦਾਂ, ਓਅਹਲੇ ਸੁੱਧ-ਬੁੱਧ ਨੲ੍ਹੀਂ ਰਹਿੰਦੀ ਪੀਰ ਕਹਿੰਦਾ ਪਈ ਮੇਰੀ ਕਬਰ ਕਿਉਂ ਪੱਟੀ - ਮੇਰੀ ਖ਼ਾਨਗਾਹ ਬਣਾਓ, ਬੀਰਬਾਰ ਦੇ ਬੀਰਬਾਰ ਚਿਰਾਗ ਕਰੋ! ਨਿਆਜ ਦਿਓ ਪਰ ਘਰ ' ਮੇਰੀ ਪੁੱਗਦੀ ਹੋਬੇ ਤਾਂ ਨਾ!' ਦਾਸ ਨੇ ਹੱਥ ਵਿੱਚ ਫੜੀ ਬਾਲਟੀ ਨੂੰ ਉੱਤੇ-ਹੇਠਾਂ ਕਰਦਿਆਂ ਆਪਣੀ ਵਿਥਿਆ ਸੰਖੇਪ ਵਿਚ ਦੱਸੀ

'ਪੀਰ ਦੀ ਕਬਰ ਬੀ ਨੲ੍ਹੀਂ ਰਹੀ, ਫੇ ਉਹ ਰਹਿੰਦਾ ਕਿੱਥੇ , ਬੋਲਦਾ ਕਿੱਦਾਂ ! ਰਾਤਾਂ ਨੂੰ ਡਰਾਉਣ ਬਾਲਾ ਦਿਨੇ ਕਿਹਤੋਂ ਡਰਦਾ !' ਮੈਂ ਮਨ ਵਿੱਚ ਸੋਚਿਆ

ਪਲ ਕੁ ਪਿੱਛੋਂ ਦਾਸ ਆਖਣ ਲੱਗਾ, 'ਸਵਰਨਿਆਂ ਚੱਲ ਖੂਹ ਨੂੰ, ਤੇਰਾ ਬੇਲਣਾ ਬਗਦਾ ਨਾ? ਛੇਤੀ ਚੱਲ'

'ਸਬੇਰੇ ਡੌਂਅ ਲੱਗ ਗਿਆ ਲੰਬੜਾ?' ਭਾਈਏ ਨੇ ਪੁੱਛਿਆ

'ਧਰਮ ਨਾ ਤੜਸ਼ ਲੱਗੀਊ , ਅੰਦਰ ਤਾਂ ਅਈਦਾਂ ਜਿੱਦਾਂ ਅੱਗ ਲੱਗੀਊ ਹੁੰਦੀ '

ਜਦੋਂ ਦਾਸ ਤੇ ਸਵਰਨਾ ਬੋਹੜ ਵਾਲਿਆਂ ਦੇ ਘਰਾਂ ਕੋਲ ਚਲੇ ਗਏ ਤਾਂ ਮੈਂ ਤੇ ਹੋਰ ਨਿਆਣੇ ਰਾਹ ਵਿਚ ਕੇ ਇਕ ਆਵਾਜ਼ ਵਿਚ ਕਹਿਣ ਲੱਗ ਪਏ, 'ਜੈ-ਅਲੀ, ਜੈ-ਅਲੀ'

ਸਵਰਨੇ ਨੇ ਤਰਦੀ ਜਿਹੀ ਨਜ਼ਰ ਪਿਛਾਂਹ ਨੂੰ ਮਾਰੀ ਪਰ ਦਾਸ ਪਿੱਛੇ ਨੂੰ ਚੰਗੀ ਤਰ੍ਹਾਂ ਨਾ ਦੇਖ ਸਕਿਆ

... ਤੇ ਇੱਧਰ ਭਾਈਆ ਰਾਹ ਦੇ ਨਾਲ ਹੀ ਬੋਹੜ-ਪਿੱਪਲ ਥੱਲੇ ਬੱਝੀਆਂ ਗਾਂ ਤੇ ਮੱਝ ਕੋਲ ਗਿਆ ਉਹਨੇ ਮੱਝ ਦੇ ਪਿੰਡੇ 'ਤੇ ਥਾਪੀ ਦਿੱਤੀ ਤੇ ਉਹਦੇ ਚੱਡੇ ਤੋਂ ਚਿੱਚੜੀਆਂ ਲਾਹੁਣ ਲੱਗ ਪਿਆ ਉਹ ਲਾਹੀ ਹੋਈ ਚਿੱਚੜੀ ਨੂੰ ਭੁੰਜੇ ਰੱਖ ਕੇ ਉੱਤੇ ਸੱਜੇ ਹੱਥ ਦੀ ਪਹਿਲੀ ਉਂਗਲ ਘਸਾਵੇ ਪਰ ਕੋਈ-ਕੋਈ ਮੁੜ ਦੌੜਨ ਲੱਗ ਪਵੇ ਫਿਰ ਉਹਨੇ ਬਾਂਹ ਲੰਮੀ ਕਰਕੇ ਇਕ ਠੀਕਰੀ ਚੁੱਕ ਕੇ ਆਪਣੇ ਸੱਜੇ ਪੈਰ ਨੇੜੇ ਰੱਖ ਲਈ ਤੇ ਕਿਹਾ, 'ਸਾਲੀਆਂ ਕਿੱਦਾਂ ਘੇਸਲ ਮਾਰ ਕੇ ਪਈਆਂ ਆਂ, ਹੁਣ ਕਰਦਾਂ ਅਲਾਜ ਧੁਆਡਾ' ਇਸ ਚਿੱਚੜੀ-ਮਾਰ ਸਿਲਸਿਲੇ ਦੌਰਾਨ ਮੈਂ ਦੇਖਿਆ ਕਿ ਮੱਝ ਅੱਖਾਂ ਮੀਟ ਕੇ ਜੁਗਾਲੀ ਕਰਨ ਲਗ ਪਈ ਸੀ ਏਨੇ ਨੂੰ ਪਤਾ ਨਹੀਂ ਭਾਈਏ ਨੂੰ ਕੀ ਸੁੱਝਿਆ ਤੇ ਮੈਨੂੰ ਕਹਿਣ ਲੱਗਾ, 'ਗੁੱਡ ਘਰੋਂ ਖੁਰਲੀ ਕੋਲ ਪਿਆ ਮੇਰਾ ਪਾਟਾ ਕੱਛਾ ਚੱਕ ਲਿਆ'

ਮੈਂ ਝੱਟ ਦੇਣੀ ਹਰਕਤ ਵਿਚ ਗਿਆ

'ਦੇਖ ਤਾਂ ਕਿੱਦਾਂ ਖੌਹੜਾ ਜੰਮਿਆਂ ' ਮੱਝ ਦੇ ਪਿੰਡੇ 'ਤੇ ਜ਼ੋਰ ਨਾਲ ਲੀੜਾ ਘਸਾਉਂਦਿਆਂ ਬੋਲਿਆ 'ਤੇਰਾ ਬੀ ਬੇਧਾ (ਵੇਹਧਾ) ਲਾਹੁੰਨਾ' ਭਾਈਏ ਨੇ ਲਾਖੀ ਗਾਂ ਵਲ ਭਰਵੀਂ ਨਜ਼ਰ ਮਾਰਦਿਆਂ ਆਖਿਆ ਮੈਨੂੰ ਲੱਗਿਆ ਜਿਵੇਂ ਉਹ ਗਾਂ ਨਾਲ ਗੱਲਾਂ ਕਰ ਰਿਹਾ ਹੋਵੇ

... ਤੇ ਸਿਆਲ ਆਪਣੇ ਆਖ਼ਰੀ ਦਿਨ ਗਿਣ ਰਿਹਾ ਸੀ ਮੈਂ ਤੇ ਮੇਰੇ ਹਾਣੀ ਬੋਹੜ-ਪਿੱਪਲ ਦੇ ਪੱਤਿਆਂ ਦੀਆਂ ਭੰਬੀਰੀਆਂ ਬਣਾਉਣ-ਉਡਾਉਣ ਵਿਚ ਰੁੱਝੇ ਰਹਿੰਦੇ ਪਿੱਪਲ ਦੇ ਡਾਹਣਿਆਂ ਦੀਆਂ ਟਾਹਣੀਆਂ ਨਿਰਪੱਤੀਆਂ ਹੋ ਗਈਆਂ ਸਨ ਨਵੀਆਂ ਲਾਲ-ਸੂਹੀਆਂ ਕਰੂੰਬਲਾਂ ਫੁੱਟਣ ਨੂੰ ਉਤਾਵਲੀਆਂ ਸਨ ਇਸ ਪੱਤਝੜ (1962) ਦੇ ਖ਼ਾਤਮੇ ਨਾਲ ਹੀ ਮੇਰਾ ਸਕੂਲ ਜਾਣ ਦਾ ਸਿਲਸਿਲਾ ਸ਼ੁਰੂ ਹੋ ਗਿਆ

ਸਕੂਲ ਜਾਣ ਤੋਂ ਪਹਿਲਾਂ ਵੀ ਮੈਂ ਅਨੇਕ ਵਾਰ ਸਕੂਲ ਜਾ ਚੁੱਕਾ ਸੀ - ਪਰ ਛੂਹਣ-ਛੂਹਾਈ ਲਈ ਮੈਂ, ਪਾਸ਼ ਤੇ ਧਿਆਨ ਤਿੰਨੋਂ ਜੋਟੀਦਾਰ ਕਈ ਵਾਰ ਸਕੂਲ ਦੇ ਵਿਹੜੇ ਵਿਚਲੀ ਹਲਟੀ ਨੂੰ ਗੇੜਦੇ ਰਹਿੰਦੇ ਇਹ ਏਨੀ ਰੈਲ਼ੀ ਸੀ ਕਿ ਅਸੀਂ ਇਕੱਲਾ-ਇਕੱਲਾ ਵੀ ਗਾਧੀ ਦਾ ਪੂਰਾ ਗੇੜਾ ਦੇ ਦਿੰਦੇ ਲੋਹੇ ਦੀਆਂ ਨਿੱਕੀਆਂ-ਨਿੱਕੀਆਂ ਪਾਣੀ ਭਰੀਆਂ ਟਿੰਡਾਂ ਬੈੜ ਦੇ ਸਿਖਰ ਉੱਤੇ ਜਾ ਮੂਧੀਆਂ ਹੋਣ 'ਤੇ ਖਾਲੀ ਹੁੰਦੀਆਂ ਤੇ ਪਾਰਸ਼ੇ ਦੇ ਪਾਣੀ ਦੀ ਨਸਾਰ ਨਾਲ ਇਹ ਵੱਡੀ ਸਾਰੀ ਖੁਰਲੀ ਤਾਲੋਤਾਲ ਭਰ ਜਾਂਦੀ ਮੈਂ ਘਰ ਜਾ ਕੇ ਇਹ ਸਭ ਕੁਝ ਹੁੱਬ ਕੇ ਭਾਈਏ ਨੂੰ ਦੱਸਦਾ

'ਇਹ ਜਾਨ ਮੁਹੰਮਦ ਹੁਣਾ ਦੀ ਹਬੇਲੀ ਸੀ ਉਨ੍ਹਾਂ ਨੇ ਬੜੇ ਸ਼ੌਂਕ ਨਾ ਇਹਦੇ ਬਰਾਂਡੇ, ਕਮਰੇ ਤੇ ਮਸੀਤ ਬਣਾਏ ਸੀ' ਭਾਈਏ ਨੇ ਦੱਸਿਆ ਅਸੀਂ ਸਾਰਾ ਟੱਬਰ ਬੜੇ ਗਹੁ ਨਾਲ ਸੁਣਨ ਲੱਗ ਪਏ ਮੈਂ ਦੇਖਿਆ ਕਿ ਭਾਈਏ ਦਾ ਚਿਹਰਾ ਉੱਤਰ ਜਿਹਾ ਗਿਆ ਸੀ

ਭਾਈਏ ਨੇ ਕੁਝ ਚੇਤਾ ਜਿਹਾ ਕਰਦਿਆਂ ਆਖਿਆ, 'ਇਕ ਦਿਨ ਐਹਲੇ ਕੁ ਲਊਢੇ ਬੇਲੇ ਜਦੋਂ ਮੈਂ ਦੌੜ ਕੇ ਜਾ ਕੇ ਤਕਈਏ 'ਤੇ ਬਈਠੇ ਮੋਹਕੂ ਨੂੰ ਦੱਸਿਆ ਪਈ ਧੁਆਡਾ ਜਾਨ ਔਹ ਲੜੋਏ ਦੇ ਰਾਹੇ ਆਉਂਦਾ ਤਾਂ ਉੱਥੇ ਬਈਠਿਆਂ 'ਚੋਂ ਕਿਸੇ ਨੇ ਬੀ ਮੇਰਾ ਅਤਬਾਰ ਨਾ ਕੀਤਾ - ਉਦੋਂ ਮੈਂ ਹੌਲਾ ਜਿਹਾ ਸਿਗਾ' ਮੈਂ ਦੇਖਿਆ ਕਿ ਹੁਣ ਭਾਈਏ ਦੇ ਮੂੰਹ 'ਤੇ ਖ਼ੁਸ਼ੀ ਦੀ ਇਕ ਲਹਿਰ ਸੀ

'ਮੈਂ ਫੇ ਕਿਹਾ ਪਈ ਜਾ ਕੇ ਦੇਖ ਲਬੋ ਮੋਹਕੂ ਉੱਠ ਕੇ ਖੜ੍ਹਾ ਹੋਇਆ ਤੇ ਦੂਹੋਦੂਹ ਤੁਰ ਪਿਆ - ਫੇ ਕੀ ਸੀ, ਉਹਨੇ ਜਾਨ ਨੂੰ ਕਲਾਵੇ ' ਘੁੱਟ ਲਿਆ' ਭਾਈਆ ਇਉਂ ਦੱਸ ਰਿਹਾ ਸੀ ਜਿਵੇਂ ਉਸਨੇ ਕੋਈ ਵੱਡਾ ਮਾਅਰਕਾ ਮਾਰਿਆ ਹੋਵੇ

'ਉਹ ਕਿਤੇ ਰੁੱਸ ਕੇ ਚਲਾ ਗਿਆ ਸੀ?' ਮੈਂ ਪੁੱਛਿਆ ਤਾਂ ਭਾਈਏ ਦੇ ਬਰੀਕ ਦੰਦਾਂ ਦਾ ਮਜਬੂਤ ਪੀੜ੍ਹ ਪਲ ਭਰ ਲਈ ਦਿਖਾਈ ਦਿੱਤਾ

'ਨੲ੍ਹੀਂ, ਉਹ ਫੌਜ ' ਸੀ ਦੂਜੀ ਬੜੀ ਜੰਗ ' ਕਿੰਨਾ ਚਿਰ ਉਹਦੀ ਨਾ ਕੋਈ ਚਿੱਠੀ ਆਈ ਤੇ ਨਾ ਕੋਈ ਉੱਘ-ਸੁੱਘ ਲੱਗੀ ਸਾਰਿਆਂ ਨੇ ਬੇਅਮੀਦੀ (ਬੇਉਮੀਦੀ) ਕਰ ਤੀ ਸੀ !' ਭਾਈਏ ਵਲੋਂ ਚਾਅ ਨਾਲ ਸੁਣਾਈ ਜਾ ਰਹੀ ਇਹ ਕਹਾਣੀ ਮੁੱਕਣ ਵਿੱਚ ਹੀ ਨਹੀਂ ਰਹੀ ਸੀ

'ਧਰਮ ਨਾ ਜੀਮਾਂ (ਜੀਵਾਂ) ਨੇ ਬੜੀ ਖੁਸ਼ੀ ਮਨਾਈ ਸਾਡੇ ਘਰੀਂ ਲੱਡੂ ਬੰਡੇ ਜਿੱਦਣ ਨਿਆਜ ਬੰਡੀ ਓਦਣ ਸਾਰਿਆਂ ਤੋਂ ਪਈ੍ਹਲਾਂ ਮਈਨੂੰ ਘਰ ਕੇ ਚਉਲ ਦੇਣ ਆਈ, ਪਈ ਤੂੰ ਮੇਰੇ ਪੁੱਤ ਦੀ ਆਮਦ ਦੀ ਖ਼ਬਰ ਲੈ ਕੇ ਆਇਆਂ ਸੀ' ਭਾਈਏ ਨੇ ਸਕੂਲ ਦੀ ਇਮਾਰਤ ਤੋਂ ਜਾਨ ਮੁਹੰਮਦ ਦੀ ਹਵੇਲੀ ਤਕ ਜਾਣ ਲਈ ਆਪਣੀਆਂ ਯਾਦਾਂ ਦਾ ਘੋੜਾ ਪਿਛਾਂਹ ਵਲ ਨੂੰ ਸਰਪੱਟ ਦੌੜਾਇਆ ਹੋਇਆ ਸੀ

'ਜਾਨ ਮੁਹੰਮਦ ਦਾ ਛੋਟਾ ਭਰਾ ਅਜੀਜ ਮੁਹੰਮਦ ਮੇਰਾ ਜਿਗਰੀ ਦੋਸਤ ਸੀ' ਭਾਈਏ ਦੀ ਆਵਾਜ਼ ਪਹਿਲਾਂ ਨਾਲੋਂ ਮੱਠੀ ਤੇ ਥੋੜ੍ਹੀ ਜਿਹੀ ਭਾਰੀ ਹੋ ਗਈ ਸੀ ਉਹਦੀਆਂ ਲਾਖੇ ਰੰਗ ਦੀਆਂ ਗੱਲ੍ਹਾਂ ਢਿੱਲੀਆਂ ਜਿਹੀਆਂ ਪੈ ਗਈਆਂ ਸਾਹਮਣੇ ਪਏ ਉਹਦੇ ਹੱਥਾਂ ਦੇ ਖੱਡੀ 'ਤੇ ਬੁਣੇ ਸਿਲਕੀ ਥਾਨ ਦੀਆਂ ਪਤਲੀਆਂ-ਪਤਲੀਆਂ ਤਹਿਆਂ ਖੁੱਲ੍ਹ ਕੇ ਮੇਰੇ ਮਨ ਵਿਚ ਜਿਵੇਂ ਵਿਛਣੀਆਂ ਸ਼ੁਰੂ ਹੋ ਗਈਆਂ ਸਨ

'ਕਿੱਸਾ-ਕੋਤਾ ਅਈਥੇ ਮੁੱਕਦਾ ਪਈ ਭਾਮੇ ਬੱਢ-ਟੁੱਕ ਕਿਤੇ-ਕਿਤੇ ਹੋਣ ਲੱਗ ਪਈ ਸੀ ਪਰ ਉਹ ਸਾਰੇ ਟੱਬਰ ਅਈਥੋਂ ਸੲ੍ਹੀ ਸਲਾਮਤ ਚਲੇ ਗਏ ਸਾਰਾ ਪਿੰਡ ਤਾਂ 'ਕੱਠਾ ਹੋਇਆ ਸੀ ਜਿਹਲਾਂ ਉਹ ਟਰੱਕ ' ਬਈਠੇ ਜੀਮਾਂ ਤੇ ਮੋਹਕੂ ਧਰਮ ਨਾ ਢਾਹੀਂ ਰੋ ਪਏ ਅਜੀਜ ਮੇਰੇ ਗਲ਼ ਲੱਗ ਲੱਗ ਰੋਬੇ ... ਜੰਮਣ-ਭੋਂ ਛੱਡਣੀ ਕਿਤੇ ਸਉਖੀ ...' ਭਾਈਏ ਤੋਂ ਅੱਗੇ ਬੋਲਿਆ ਨਾ ਗਿਆ

ਥੋੜ੍ਹਾ ਕੁ ਰੁਕ ਕੇ ਉਸ ਨੇ ਆਖਿਆ, 'ਜਦੋਂ ਟਰੱਕ ਤੁਰਨ ਲੱਗਾ ਤਾਂ ਅਜੀਜ ਮੇਰੇ ਅਲ ਇਕ ਟੱਕ ਦੇਖੀ ਜਾਬੇ - ਉਹਦਾ ਮੂੰਹ ਸੂਤਿਆ ਜਿਹਾ ਲਗਦਾ ਸੀ ਜਿੱਦਾਂ ਬਮਾਰ ਉੱਠਿਆ ਹੋਬੇ ਧਰਮ ਨਾ ਉਹਦੀਆਂ ਭੁੱਬਾਂ ਨਿਕਲ ਗਈਆਂ ਮੈਂ ਬੀ ਬੇਬਸੀ ' ਉਹਨੂੰ ਝੂਰਦਾ ਰਿਹਾ ਮੇਰੀਆਂ ਅੱਖਾਂ ' ਬੀ ਪਾਣੀ ਭਰ ਆਇਆ ਤੇ ਝਉਲਾ ਝਉਲਾ ਦਿਸਣ ਲੱਗ ਪਿਆ .... ਤੇ ਓਦਣ ਤਕਾਲਾਂ ਨੂੰ ਸਾਰਾ ਪਿੰਡ ਸੁਸਰੀ ਆਂਗੂੰ ਸੌਂ ਗਿਆ ਸੀ - ਜਿੱਦਾਂ ਕੋਈ ਦੇਅ ਫਿਰ ਗਿਆ ਹੋਬੇ ... ਬੇੜੀਆਂ ' ਬੱਟੇ ਪਾ ਤੇ ਬੇਈਮਾਨ ਲੀਡਰਾਂ ਨੇ'

ਰਾਤ ਨੂੰ ਸੌਣ ਵੇਲੇ ਮੈਨੂੰ ਵੱਢ-ਟੁੱਕ, ਗਲ਼ ਲੱਗ ਰੋਣ ਤੇ ਪਿੰਡ ' ਪਸਰੀ ਖ਼ਾਮੋਸ਼ੀ ਦਾ ਕਲਪਤ ਦ੍ਰਿਸ਼ ਮੁੜ-ਮੁੜ ਦਿਸਦਾ ਸਕੂਲ ਦੇ ਵਿਹੜੇ ' ਅਡੋਲ ਖੜ੍ਹੀ ਜਾਮਣ ਦੇ ਪੱਤੇ ਟਾਹਣੀਆਂ ਨਾਲੋਂ ਟੁੱਟ-ਟੁੱਟ ਡਿਗਦੇ ਦਿਸਦੇ ਤੇ ਮਸੀਤ ਨ੍ਹੇਰੇ ਨਾਲ ਭਰੀ ਹੋਈ ਸੋਚਦਾ, 'ਪਹਿਲਾਂ ਤੋਂ ਉਲਟ ਭਾਈਏ ਨੇ ਹੁੱਕੇ ਦਾ ਘੁੱਟ ਕਿਉਂ ਨਹੀਂ ਭਰਿਆ? ਉਹਦੀ ਆਵਾਜ਼ ਕਿਉਂ ਭਾਰੀ ਹੋ ਗਈ ਸੀ?' ਮਨ ਉਤੇ ਜ਼ੋਰ ਪਾਉਣ 'ਤੇ ਵੀ ਬਹੁਤੀਆਂ ਗੱਲਾਂ ਦਾ ਮੈਨੂੰ ਸਿਰਾ ਨਾ ਮਿਲਦਾ ਪਤਾ ਨਹੀਂ ਮੈਨੂੰ ਫਿਰ ਕਦੋਂ ਨੀਂਦ ਆਉਂਦੀ ਸਵੇਰ ਨੂੰ ਇਹ ਸੋਚਾਂ ਇਉਂ ਮਿਟੀਆਂ ਹੁੰਦੀਆਂ ਜਿਵੇਂ ਮੈਂ ਆਪਣੀ ਫੱਟੀ ਉਤੇ ਤਾਜ਼ਾ ਪੋਚਾ ਫੇਰਿਆ ਹੋਵੇ ਪਰ ਖੌਪੀਏ ਵੇਲੇ ਫਿਰ ਪੂਰਨਿਆਂ ਉਤੇ ਲਿਖੇ ਓਹੀ ਅੱਖਰ ਗੂਹੜੇ ਹੁੰਦੇ ਦਿਸਦੇ

ਮੇਰੇ ਮਨ ਤੋਂ ਡਰ-ਭੌ ਦੀ ਮੋਟੀ ਪਰਤ ਪਿਘਲਣ ' ਹੀ ਨਹੀਂ ਰਹੀ ਸੀ      ਮੇਰੀਆਂ ਸੋਚਾਂ ਦੀਆਂ ਲੰਮੀਆਂ ਉਡਾਰੀਆਂ ਦੇ ਪਰ ਜਿਵੇਂ ਸੁੰਗੜ ਕੇ ਇਕ ਬਿੰਦੂ ਵਿਚ ਬਦਲ ਗਏ ਹੋਣ ਇਨ੍ਹਾਂ ਹੀ ਦਿਨਾਂ ਵਿਚ ਮੇਰੀਆਂ ਰਾਤਾਂ ਹੋਰ ਲੰਮੀਆਂ ਹੋ ਗਈਆਂ

ਇਹ ਘਟਨਾ ਤ੍ਰਕਾਲਾਂ ਦੀ ਸੀ ਜਦੋਂ ਘਾਹ-ਪੱਠਾ ਖੋਤਣ ਨਿਕਲੀਆਂ ਸਾਡੇ ਵਿਹੜੇ ਦੀਆਂ ਤੀਵੀਆਂ ਮੁੜਦੇ ਪੈਰੀਂ ਕੇ ਹੋਰਾਂ ਨੂੰ ਦੱਸਣ ਲੱਗ ਪਈਆਂ, 'ਲੰਬੜਾਂ ਦੀ ਹਬੇਲੀ ਠਾਣਾ ਬਈਠਾ !'

ਏਸੇ ਦੌਰਾਨ ਮੈਨੂੰ ਤਿੰਨ ਖ਼ਾਕੀ ਵਰਦੀਧਾਰੀ ਉੱਚੇ-ਲੰਮੇ ਪੁਲਸੀਏ ਦਿਸੇ ਪੁਲਿਸ ਮੈਂ ਪਹਿਲੀ ਵਾਰ ਦੇਖੀ ਸੀ ਉਨ੍ਹਾਂ ਨੇ ਨਿੱਕਰਾਂ-ਕਮੀਜ਼ਾਂ ਪਹਿਨੀਆਂ ਤੇ ਪੱਗਾਂ ਬੰਨ੍ਹੀਆਂ ਹੋਈਆਂ ਸਨ ਉਨ੍ਹਾਂ ਦੇ ਹੱਥਾਂ ਵਿਚ ਰੂਲ ਸਨ ਉਨ੍ਹਾਂ ਗਰਮੀਆਂ ਵਿਚ ਵੀ ਗਰਮ ਖ਼ਾਕੀ ਜ਼ੁਰਾਬਾਂ ਜੋ ਗਿੱਟਿਆਂ ਤਕ ਮੋੜ ਕੇ ਦੋਹਰੀਆਂ ਕੀਤੀਆਂ ਹੋਈਆਂ ਸਨ, ਬੂਟਾਂ-ਸੈਂਡਲਾਂ ਸਣੇ ਪਾਈਆਂ ਹੋਈਆਂ ਸਨ ਸਾਡੇ ਘਰ ਮੋਹਰਲੇ ਪੂਰੇ ਰਾਹ ਵਿਚ ਸੁੰਨਸਾਨ ਸੀ ਨਾ ਕੋਈ ਬੰਦਾ ਤੇ ਨਾ ਕੋਈ ਪਰਿੰਦਾ ਦਿਸਦਾ ਸੀ

ਸਾਡੇ ਘਰ ਦੇ ਬੂਹੇ ਪਿੱਛੇ ਲੁਕ ਕੇ ਖੜ੍ਹੀਆਂ ਬੁੜ੍ਹੀਆਂ ਦੇ ਚਿਹਰੇ ਘਬਰਾਏ ਤੇ ਮਸੋਸੇ ਹੋਏ ਸਨ ਉਨ੍ਹਾਂ ਦੇ ਹੱਥਾਂ ਵਿਚਲੇ ਰੰਬੇ-ਦਾੱਤੀਆਂ ਹੌਲੀ ਹੌਲੀ ਕੰਬਦੇ ਜਿਹੇ ਲਗਦੇ ਉਹ ਘੁਸਰ-ਮੁਸਰ ਕਰ ਰਹੀਆਂ ਸਨ, 'ਹਾਅ ਪਨਾਹਗੀਰਾਂ ਦੀ ਮਿੰਦ੍ਹੋ ਕਿਸੇ ਨਾ ਨਿਕਲੀ ਥੋੜ੍ਹੋ ਸੀ, ਦੱਸਦੇ ਪਈ ਇਨ੍ਹਾਂ ਨੇ ਉਹਦੇ ਤਿੰਨ ਡੱਕਰੇ ਕਰ ਕੇ, ਬੋਰੀ ' ਪਾ ਕੇ 'ਪਾਣੀ ਧੱਕਾਂ' ਦੇ ਸਿੰਬਲ ਆਲੇ ਖੂਹ ' ਸਿੱਟ ਦਿਤੀ !' ਕੋਲ ਖੜ੍ਹੇ ਦੀਆਂ ਮੇਰੀਆਂ ਲੱਤਾਂ ਮੇਰਾ ਭਾਰ ਨਹੀਂ ਸਹਾਰ ਰਹੀਆਂ ਸਨ

ਜਦੋਂ ਪੁਲਿਸੀਏ ਲੰਘ ਗਏ ਤਾਂ ਬੂਹਾ ਖੋਲ੍ਹਿਆ ਗਿਆ

'ਹਾਅ ਤਲੰਗਾ ਜਿਹਾ ਪਤਾ ਨੲ੍ਹੀਂ ਕਿਹੜੇ ਕੰਜਰ ਨੇ ਭਰਤੀ ਕਰ ਲਿਆ, ਤੇ ਔਹ ਪਿਛਲਾ ਸਾਲਾ ਕਿੱਦਾਂ ਫਿੱਟਾ , ਢਿੱਡਲ ਜਿਹਾ - ਬਗਾਨਾ ਮਾਲ ਖਾ-ਖਾ ਕੇ' ਭਾਈਏ ਨੇ ਇਕਹਿਰੇ ਤੇ ਗੋਗੜ ਵਾਲੇ ਪੁਲਸੀਆਂ ਬਾਰੇ ਹੋਰਾਂ ਨੂੰ ਸੁਣਾ ਕੇ ਕਿਹਾ ਸਾਰਿਆਂ ਦਾ ਇਕੋ ਵੇਲੇ ਨਿੱਕਾ ਜਿਹਾ ਹਾਸਾ ਨਿਕਲ ਗਿਆ

ਭਾਈਏ ਨੇ ਫਿਰ ਟਿੱਪਣੀ ਕੀਤੀ, 'ਸਾਲੇ ਅਣਖਾਂ ਦੇ, ਹਰਾਮਦੀ ਨੂੰ ਕਿਤੇ ਹੋਰ ਦਫ਼ਾ ਕਰ ਦਿੰਦੇ ! ਬਾਰੀਆਂ (ਪਾਕਿਸਤਾਨ ਦੇ ਬਾਰ ਇਲਾਕੇ ਵਿੱਚੋਂ ਆਏ ਜੱਟ) ਦਾ ਕੀ ਖੁੱਸ  ਗਿਆ ! ਜੱਟਾਂ ਦਾ ਸੱਤੀ ਬੀਹੀਂ ਸੌ ਐਵੀਂ ਥੋੜ੍ਹੋ ਕਹਿੰਦੇ ! ਹੁਣ ਉਮਰ ਕੈਦਾਂ ਕੱਟਣਗੇ ਸਾਲੇ! ਨਾਲੇ ਇਨ੍ਹਾਂ ਦੀ ਕਰਮੀ ਨੲ੍ਹੀਂ ਰੱਖੀਊ ਗੁਰਮੁਖ (ਬਾਰੀਆਂ ਦੇ ਪਰਿਵਾਰ ਵਿੱਚੋਂ) ਨੇ! ਰੱਖੇ (ਕਰਮੀ ਦਾ ਪਤੀ) ਮੂਜੀ ਨੂੰ ਘਰ ' ਕੌਣ ਪੁੱਛਦਾ!'

ਦਿਨ ਵੇਲੇ ਖੇਡੇ ਖਿੱਦੋ-ਖੂੰਡੀ ਦੇ ਉਧੜੇ ਖਿੱਦੋ ਦੀਆਂ ਰੰਗ-ਬੇਰੰਗੀਆਂ ਟੱਲੀਆਂ-ਟਾਕੀਆਂ ਵਾਂਗ ਉਲਝੀਆਂ ਮੇਰੀਆਂ ਸੋਚਾਂ ਮੇਰੇ ਕਾਬੂ ਤੋਂ ਬਾਹਰ ਸਨ

ਮਰੀ ਹੋਈ ਮਿੰਦ੍ਹੋ ਮੈਨੂੰ ਕਦੀ ਆਪਣੇ ਪਿਓ ਲਈ ਭੱਤਾ, ਕਦੀ ਚਾਹ-ਪਾਣੀ ਤੇ ਕਦੀ ਨੰਗੇ ਪੈਰੀਂ ਪੱਠਿਆਂ ਦੀ ਪੰਡ ਚੁੱਕੀ ਜਾਂਦੀ ਦਿਸਦੀ ਉਹ ਮੈਨੂੰ ਰਾਹ ਗਲ਼ੀ ਕਦੀ ਕਿਸੇ ਨਾਲ ਗੱਲਾਂ ਕਰਦੀ ਦਿਸਦੀ ਤੇ ਕਦੀ ਕਿਸੇ ਨਾਲ ਉਹਦੀ ਅਣਦੇਖੀ ਲੋਥ ਦੇ ਤਿੰਨ ਡੱਕਰਿਆਂ ਵਿਚ ਧੌਣ, ਧੜ ਤੇ ਲੱਤਾਂ ਜੁਦਾ-ਜੁਦਾ ਹੋਏ ਦਿਸਦੇ ਰਾਤ ਨੂੰ ਨੀਂਦ ਤੋਂ ਪਹਿਲਾਂ ਸਿੰਬਲ ਵਾਲੇ ਖੂਹ 'ਤੇ ਲੋਕਾਂ ਦੀ ਇਕੱਠੀ ਹੋਈ ਭੀੜ ਦਿਸਦੀ ਤੇ ਪੁਲਿਸ ਪਨਾਹਗੀਰਾਂ ਦੇ ਸਾਰੇ ਟੱਬਰ ਨੂੰ ਧੂਹ ਕੇ ਲਿਜਾਂਦੀ ਹੋਈ ਮੈਂ ਵੱਡੇ ਭਰਾ ਨਾਲ ਗੱਲ ਕਰਦਾ ਤਾਂ ਉਹ ਕਹਿੰਦਾ, 'ਰੱਬ ਦਾ ਨਾਂ ਲਈ ਜਾਹ, ਆਪੇ ਨੀਂਦ ਜਾਣੀ '

ਅਜਿਹੀਆਂ ਵਾਪਰਦੀਆਂ ਘਟਨਾਵਾਂ ਦੀ ਮੇਰੇ ਅੰਦਰ ਭੱਜ-ਟੁੱਟ ਹੁੰਦੀ ਰਹਿੰਦੀ ਮਨ ਹੀ ਮਨ ਬਹੁਤ ਕੁਝ ਗੁਣਾ ਤੇ ਤਕਸੀਮ ਹੁੰਦਾ ਰਹਿੰਦਾ ਇਹ ਸਭ ਕੁਝ ਜਾਰੀ ਸੀ ਕਿ ਕਿਸੇ ਨੇ ਬੋਹੜ ਥੱਲੇ ਖੱਡੀਆਂ ਵਿਚ ਕੇ ਦੱਸਿਆ, 'ਦੁਰਗੇ ਬਾਹਮਣ ਦੇ ਰੇੜੀਉ ਤੇ ਖ਼ਬਰ ਆਈ ਪਈ ਚੀਨ ਨੇ ਦਗਾ ਕੀਤਾ - ਹਿੰਦਸਤਾਨ ਤੇ ਚੀਨ ਦੀ ਲੜਾਈ ਲੱਗ ਗਈ ! ਸਰਕਾਰ ਨੇ ਫੌਜ ਦੀ ਭਰਤੀ ਖੋਲ੍ਹਤੀ !'

ਸਾਰੇ ਜਣੇ ਹੱਕੇ-ਬੱਕੇ ਰਹਿ ਗਏ ਤੇ ਹੁੱਕਿਆਂ ਦੀਆਂ ਨੜੀਆਂ ਦੀ ਦਿਸ਼ਾ ਬਦਲ ਗਈ ਤਣੀਆਂ ਹੋਈਆਂ ਤਾਣੀਆਂ ਵਿਚ ਜਿਵੇਂ ਝੋਲ ਪੈ ਗਈ, ਉਹ ਲਪੇਟ ਹੋਣ ਲੱਗ ਪਈਆਂ ਹਰਨਾੜੀ ਕੀਤੇ ਬਲਦ ਆਪਣੀਆਂ ਹਵੇਲੀਆਂ ਵੱਲ ਪਰਤ ਰਹੇ ਸਨ

ਇਨ੍ਹਾਂ ਕਨਸੋਆਂ ਨੇ ਮੇਰੇ ਨਿੱਕੇ ਜਿਹੇ ਤਨ ਦੇ ਮਨ ਵਿਚ ਵੱਡੀ ਜੰਗ ਛੇੜ ਦਿੱਤੀ ਡਰ ਤੇ ਸਹਿਮ ਨੇ ਜਿਵੇਂ ਮੇਰੇ ਚਿੱਤ ਵਿਚ ਪੱਕੀ ਛਾਉਣੀ ਪਾ ਲਈ ਹੋਵੇ ਘੁਸਮੁਸੇ ਤੋਂ ਲੈ ਕੇ ਚਾਨਣੀਆਂ ਰਾਤਾਂ ਵਿਚ ਬੋਹੜ-ਪਿੱਪਲ ਥੱਲੇ ਖੇਡੀ 'ਭੰਡਾ-ਭੰਡਾਰੀਆ' ਖੇਡ ਜਿੱਥੇ ਮੈਨੂੰ ਚੇਤੇ ਆਉਂਦੀ ਉੱਥੇ ਮੇਰੇ ਅੰਦਰ ਖ਼ੌਫ਼ ਦੇ ਵਰ੍ਹਦੇ ਬੱਦਲਾਂ ਦੀ ਵਿਆਖਿਆ ਕਰਦੀ ਜਾਪਦੀ

... ਤੇ ਇਕ ਦਿਨ ਮਾਂ ਨੇ ਮੈਨੂੰ ਨਹਾ ਲੈਣ ਲਈ ਹਾਕ ਮਾਰ ਕੇ ਸੱਦਿਆ ਪਰ ਭਾਣਾ ਕੁਝ ਹੋਰ ਹੀ ਵਾਪਰ ਗਿਆ ਸੀ

'ਦੱਸ ਮਾਮਾ ਫੇ ਖਾਊਂਗਾ ਮਿੱਟੀ?' ਭਾਈਏ ਨੇ ਚਾਣਚੱਕ ਮੇਰਾ ਸੱਜਾ ਗੁੱਟ ਆਪਣੇ ਸੱਜੇ ਹੱਥ ਵਿਚ ਫੜ ਕੇ ਤੇ ਖੂਹ ਅੰਦਰ ਲਮਕਾਅ ਕੇ ਪੁੱਛਿਆ ਨਿੱਖਰੇ ਦਿਨ ਵਿਚ ਬੱਦਲ ਪਤਾ ਨਹੀਂ ਇਕਦਮ ਕਿਵੇਂ ਗੜ੍ਹਕ ਪਿਆ ਸੀ ਮੇਰਾ ਹੇਠਲਾ ਸਾਹ ਹੇਠਾਂ ਤੇ ਉਤਲਾ ਉੱਤੇ ਰਹਿ ਗਿਆ ਮੇਰੇ ਦਿਲ ਦੀ ਧੜਕਣ ਤੇਜ਼ ਤੇ ਉੱਚੀ ਹੋ ਗਈ ਜੋ ਮੇਰੇ ਕੰਨਾਂ ਵਿਚ ਲੁਹਾਰਾਂ ਦੇ ਕਰਖਾਨੇ ਦੇ ਘਣ ਵਾਂਗ ਠੱਕ-ਠੱਕ ਵੱਜਦੀ ਸੁਣਦੀ ਸੀ

ਭਾਈਆ ਫਿਰ ਪੁੱਛੇ, 'ਦੱਸ ਮਾਮਾ ਫੇ ਖਾਊਂਗਾ ਮਿੱਟੀ?'

ਇਸ ਅਸਮਾਨੀ ਬਿਜਲੀ ਦੀ ਤਾਰ ਮੇਰੇ ਤਨ-ਮਨ ਵਿਚ ਬੇਰਹਿਮੀ ਨਾਲ ਫਿਰ ਗਈ ਮੇਰੇ ਕੋਲੋਂ ਰੋਇਆ ਵੀ ਨਹੀਂ ਜਾ ਰਿਹਾ ਸੀ ਬਸ ਲੰਮੇ ਹਉਕੇ ਨਿਕਲ ਰਹੇ ਸਨ ਤੇ ਕਾਲਜਾ ਮੂੰਹ ਥਾਣੀਂ ਬਾਹਰ ਆਉਣ ਨੂੰ ਕਰਦਾ ਸੀ

ਖੂਹ ਦੀ ਮੌਣ ਦੇ ਕੋਲ ਹੀ ਇੱਟਾਂ ਦੇ ਖੜੰਗੇ ਲੱਗੇ ਫ਼ਰਸ਼ ਉੱਤੇ ਬੈਠੀ ਕੱਪੜੇ ਧੋਂਦੀ ਮੇਰੀ ਮਾਂ ਵਿਚ ਹੀ ਛੱਡ ਕੇ ਗੁੱਸੇ ਨਾਲ ਤਿੱਖੀ ਸੁਰ ਵਿਚ ਬੋਲੀ, 'ਫੇ ਕੱਢੂੰਗਾ ਜਦੋਂ ਮੁੰਡੇ ' ਸਾਹ-ਸਤ ਨਾ ਰਹੂ?'

ਫਿਰ ਉਹ ਉੱਠ ਕੇ ਖੜ੍ਹੀ ਹੋ ਗਈ, 'ਜੇ ਤੇਰੇ ਹੱਥੋਂ ਮੁੰਡੇ ਦੀ ਬਾਂਹ ਛੁੱਟ ਗਈ ਤਾਂ ...!'

'ਬਥੇਰਾ ਪਤਿਆ ਕੇ ਦੇਖ ਲਿਆ -ਇਹਦਾ ਸਾਲੇ ਦਾ ਏਦਾਂ ਭੁਸ ਨੲ੍ਹੀਂ ਹਟਣਾ!' ਭਾਈਏ ਨੇ ਵੀ ਅੱਗੋਂ ਓਸੇ ਲਹਿਜ਼ੇ ਵਿਚ ਜਵਾਬ ਦਿੱਤਾ

ਮੈਂ ਕਦੇ ਉਤਾਂਹ ਨੂੰ ਤਰਲੇ ਭਰੀ ਨਿਗਾਹ ਨਾਲ ਭਾਈਏ ਦੇ ਮੂੰਹ ਵਲ ਤੇ ਕਦੇ ਹੇਠਾਂ ਨੂੰ ਪਾਣੀ ਵੱਲ ਦੇਖਦਾ ਜੋ ਮੇਰੇ ਨਿੱਕੇ ਕੱਦ ਤੋਂ ਮਸਾਂ ਪੰਜ-ਛੇ ਹੱਥ ਨੀਵਾਂ ਸੀ

'ਮੁੰਡਾ ਲੇਰਾਂ ਮਾਰੀ ਜਾਂਦਾ ਤੂੰ ਫੇ ਬੀ ...' ਮਾਂ ਭਾਈਏ ਨੂੰ ਝਈ ਜਿਹੀ ਲੈ ਕੇ ਬਾਹਬਰ ਕੇ ਬੋਲੀ ਓਨੇ ਮੈਨੂੰ ਦਬਾਸਟ ਬਾਹਰ ਕੱਢ ਲਿਆ ਮੇਰਾ ਸਰੀਰ ਬੇਜਾਨ ਜਿਹਾ ਹੋ ਗਿਆ ਸੀ ਸਿਆਲ ਮਹੀਨੇ ਦੇ ਗਿਆਰਾਂ-ਬਾਰਾਂ ਵਜੇ ਵਾਪਰੀ ਪੰਦਰਾਂ ਵੀਹ ਸਕਿੰਟਾਂ ਦੀ ਇਸ ਘਟਨਾ ਨਾਲ ਮੇਰਾ ਅਲਫ਼ ਨੰਗਾ ਪਿੰਡਾ ਹਲਕਾ ਜਿਹਾ ਤਰ ਹੋ ਗਿਆ ਸੀ


ਥੋੜ੍ਹੀ ਕੁ ਦੇਰ ਬਾਅਦ ਮੈਨੂੰ ਤਾਜ਼ਾ ਲੰਘੀ ਬਰਸਾਤ ਦਾ ਬਦੋਬਦੀ ਚੇਤਾ ਗਿਆ ਉਦੋਂ ਮੀਂਹ ਦਾ ਪਾਣੀ ਤੇ ਖੂਹ ਦਾ ਪਾਣੀ ਜ਼ਮੀਨ ਦੇ ਬਰੋ-ਬਰੋਬਰ ਹੋ ਗਿਆ ਸੀ ਜਦੋਂ ਮੀਂਹ ਹੱਲ੍ਹਾ ਹੋਇਆ ਸੀ ਤਾਂ ਜ਼ਮੀਨ ਤੋਂ ਦੋ ਕੁ ਰੱਦੇ ਮੌਣ ਪੂਰੀ ਨੰਗੀ ਹੋ ਗਈ ਸੀ ਨਿੱਕੇ-ਵੱਡੇ ਡੱਡੂ ਖੂਹ ਵਿਚ ਤਾਰੀਆਂ ਲਾਉਂਦੇ ਦਿਸੇ ਉਨ੍ਹਾਂ ਦਾ ਖੂਹ ਵਿੱਚੋਂ ਨਾ ਨਿਕਲ ਸਕਣ ਦੀ ਚਿੰਤਾ ਮੈਨੂੰ ਕਈ ਦਿਨਾਂ ਤਕ ਲੱਗੀ ਰਹੀ ਸੀ - ਪਰ ਤ੍ਰਕਾਲਾਂ ਨੂੰ ਖੂਹ ਦੇ ਬਾਹਰ ਕਈ ਡੱਡੂ ਛੜੱਪੇ ਮਾਰਦੇ ਦਿਸੇ ਤੇ ਗੜੈਂ-ਗੜੈਂ ਦੀਆਂ ਆਵਾਜ਼ਾਂ ਸੁਣੀਆਂ ਸਨ ਨਾਲ ਹੀ ਮੈਨੂੰ ਆਪਣਾ ਖ਼ਿਆਲ ਆਉਂਦਾ, 'ਜੇ ਭਾਈਏ ਦੇ ਹੱਥੋਂ ਮੇਰੀ ਬਾਂਹ ਛੁੱਟ ਜਾਂਦੀ ਤਾਂ ਕੀ ਮੈਂ ਡੱਡੂ ਵਾਂਗ ਤਰ ਸਕਦਾ ਸੀ' ਮੈਂ ਚਿੱਤ ਵਿੱਚ ਭਾਈਏ ਨੂੰ ਗਾਲ੍ਹਾਂ ਕੱਢੀਆਂ ਤੇ ਉਹਦੇ ਖ਼ਿਲਾਫ਼ ਕਈ ਮਨਸੂਬੇ ਸੋਚੇ, 'ਜਦੋਂ ਦਾਅ ਲੱਗਾ, ਭਾਈਏ ਦੀ ਸ਼ਰਾਬ ਦੀ ਬੋਤਲ ਮੂਤ ਕੇ ਭਰ ਦੇਣੀ ਨੲ੍ਹੀਂ ਤਾਂ ਚਿਲਮ ਵਿਚਲਾ ਮਘਦਾ ਕੋਲਾ ਉਹਦੇ ਹੱਥ 'ਤੇ ਕਿਸੇ ਤਰ੍ਹਾਂ ਸਿੱਟ ਦੇਣਾ'

ਭਾਈਏ ਦੀ ਇਹ ਕਾਰਵਾਈ ਜਦੋਂ ਵੀ ਮੇਰੇ ਮਨ ਵਿਚ ਆਉਂਦੀ ਤਾਂ ਮੇਰਾ ਤਨ ਝੁਣਝੁਣੀ ਖਾ ਜਾਂਦਾ ਦਿਲ ਨੂੰ ਹੌਲ ਜਿਹਾ ਪੈਂਦਾ ਲਗਦਾ, ਜਿਵੇਂ ਉਡਦਾ ਪੰਛੀ ਗੁਲੇਲ ਨਾਲ ਫੁੰਡਿਆ ਗਿਆ ਹੋਵੇ

'ਸ਼ਰਮ ਕਰ ਕੁਛ, ਉਹ ਪੲ੍ਹੀਲਾਂ ਢਾਹੀਂ ਰੋਈ ਜਾਂਦਾ ਤੇ ਉੱਤੋਂ ਫੁੱਲ ਭਰ ਮੁੰਡੇ ਦੀਆਂ ਪੁੜਪੁੜੀਆਂ ਚਪੇੜਾਂ ਮਾਰ-ਮਾਰ ਲਾਲ ਕਰਤੀਆਂ ਤੂੰ' ਭਾਈਏ ਨੂੰ ਅਵਾ-ਤਵਾ ਬੋਲਦੀ ਮਾਂ ਦਾ ਆਪਣਾ ਮੂੰਹ ਲਾਲ ਹੋ ਗਿਆ ਸੀ ਮੈਂ ਮਾਂ ਦੀਆਂ ਲੱਤਾਂ ਨੂੰ ਚਿੰਬੜਿਆ ਹੋਇਆ ਸੀ

ਮਾਂ ਦਾ ਏਨਾ ਗੁੱਸਾ ਮੈਂ ਪਹਿਲਾਂ ਕਦੇ ਨਹੀਂ ਦੇਖਿਆ ਸੀ ਭਾਈਏ ਦੀ ਨਿੱਤ ਦੀ ਗਾਲ਼ੋਬਾਲ਼ੀ ਤੇ ਧੌਲ਼-ਧੱਫ਼ੇ ਦਾ ਓਨੇ ਕਦੇ ਮੋੜਵਾਂ ਜਵਾਬ ਨਹੀਂ ਸੀ ਦਿੱਤਾ ਪਰ ਉਹਦੇ ਗ਼ੁੱਸੇ ਦਾ ਨਿਆਰਾ ਰੂਪ ਦੇਖ ਕੇ ਮੈਂ ਵੀ ਡਰ ਨਾਲ ਕੰਬ ਗਿਆ ਸੀ ਫਿਰ ਉਸ ਨੇ ਬਹਿ ਕੇ ਮੈਨੂੰ ਕਲਾਵੇ ਵਿੱਚ ਲੈ ਕੇ ਹਿੱਕ ਨਾਲ ਲਾ ਲਿਆ ਤੇ ਮੇਰੇ ਹੰਝੂਆਂ ਦੀਆਂ ਮੁੜ ਵਗਣ ਲੱਗ ਪਈਆਂ ਧਰਾਲ਼ਾਂ ਨੂੰ ਪੂੰਝਣ ਲੱਗ ਪਈ

ਉਹਨੇ ਜਰਾ ਕੁ ਰੁਕ ਕੇ ਫਿਰ ਕਿਹਾ, 'ਤਈਨੂੰ ਆਪਣਾ ਨਈਂ ਚੇਤਾ, ਰਾਹ-ਗਲੀ ਤੇ ਖੇਤਾਂ ' ਕੋਈ ਭੁੱਗੀ (ਠੀਕਰੀਆਂ ਜੋ ਪੁਰਾਣੀਆਂ ਹੋ ਕੇ ਕੱਚੀਆਂ-ਪਿੱਲੀਆਂ ਹੋ ਜਾਂਦੀਆਂ ਹਨ) ਨੲ੍ਹੀਂ ਛੱਡਦਾ ਦੇਖ ਤਾਂ ਹੁੱਕੇ ਦੇ ਭੁਸ ਨਾ ਮੂੰਹ 'ਚੋਂ ਕਿੱਦਾਂ ਮੁਸ਼ਕ ਆਉਂਦਾ ਜਾਹ ਬਗ ਜਾ ਪਰੇ ਘਰ ਨੂੰ'

ਮੇਰੀ ਮਾਂ ਦੀਆਂ ਅੱਖਾਂ ਵਿੱਚੋਂ ਲਾਲਗੀ ਤੇ ਨਮੀਂ ਨਾਲੋ-ਨਾਲ ਦਿਖਾਈ ਦੇ ਰਹੀਆਂ ਸਨ ਭਾਈਆ ਦਾਸ ਹੁਰਾਂ ਦੀ ਪੱਕੀ ਖੁਰਲੀ ਦੇ ਨਾਲ-ਨਾਲ ਪੰਜਾਹ ਕੁ ਕਦਮਾਂ ਦੀ ਵਿੱਥ 'ਤੇ ਸਾਡੇ ਘਰ ਵਲ ਨੂੰ ਤੁਰਿਆ ਜਾਂਦਾ ਫ਼ਰਸ਼ ਉੱਤੇ ਜੰਮੀ ਹਰਿਆਈ ਤੋਂ ਤਿਲਕ ਗਿਆ ਪਰ ਡਿਗਣੋਂ ਸੰਭਲ ਗਿਆ ਤੇ ਫਿਰ ਵੀ ਦੱਬਵੀਂ ਜਿਹੀ ਜੀਭੇ ਕਹਿੰਦਾ ਸੁਣਿਆ, 'ਕਮੂਤ ਦੀ ਮਾਰ ਕਿੱਦਾਂ ਲਾਹ-ਪਾਹ ਕਰੀ ਜਾਂਦੀ '

'ਨਾ ਆਪੇ ਤਾਂ ਨਾਲ ਲਜਾਂਦਾ ਸੀ ਜਦੋਂ ਹਾਅ ਫਿਰਨੀ 'ਤੇ ਲੜੋਏ ਆਲੇ ਰਾਹ ' ਮਿੱਟੀ ਪਈਂਦੀ ਸੀ ਓਥੇ ਖਤਾਨਾਂ ' ਖੇਲ੍ਹਦਾ-ਖੇਲ੍ਹਦਾ ਮਿੱਟੀ ਖਾਣੀ ਗਿੱਝ ਗਿਆ' ਮਾਂ ਨੇ ਕੋਲ ਖੜ੍ਹੀ ਦਾਸ ਦੀ ਨੂੰਹ ਮਿੰਦ੍ਹੋ ਨੂੰ ਦੱਸਿਆ ਜੋ ਮੇਰੇ ਵੱਲ ਦੇਖ ਰਹੀ ਸੀ

'ਮਰੱਬੇਬੰਦੀ ਕਾਹਦੀ ਹੋਈ , ਸਾਡੇ ਘਰ ਤਾਂ ਪਾਟਕ ਪਿਆ , ਸਾਨੂੰ ਕਿੱਡਾ ਜਮੀਨਾਂ ਮਿਲ ਗਈਆਂ! ਫਿਰ ਰੁਕ ਕੇ ਕਹਿਣ ਲੱਗੀ, 'ਹੂੰ! ਜਿੱਦਾਂ ਸਾਡੇ ਉੱਥੋਂ ਦੀ ਗੱਡੇ ਨੰਘਣੇ ਮਿੱਲ੍ਹ ਨੂੰ! ਅਜੇ ਤਾਂ ਥੇਹ ਪੈਣੇ ਕਹਿੰਦੇ ਸੀ ਪਈ ਸਾਰੀ ਫਿਰਨੀ 'ਤੇ ਤੁਸੀਂ ਮਿੱਟੀ ਪਾਓ, ਅਖੇ ਬਿਹਲੇ ਰਹਿੰਦੇ , ਇਹ ਤਾਂ ਸਾਡੇ ਬੰਦਿਆਂ ਨੇ ਲੜ-ਭਿੜ ਕੇ ਘਰ-ਪਰਤੀ ਮਿੱਟੀ ਪੁਆਈ ਪਈ ਬਗਾਰਾਂ-ਬੁੱਤੀਆਂ ਦਾ ਜਮਾਨਾ ਗਿਆ ਹੁਣ!' ਮਾਂ ਨੇ ਧੌਣ ਅਕੜਾ ਕੇ ਕਿਹਾ ਸ਼ਾਇਦ ਉਹ ਦੱਸਣਾ ਚਾਹੁੰਦੀ ਸੀ ਕਿ ਲਗਾਤਾਰ ਪੰਦਰਾਂ-ਵੀਹ ਦਿਨ ਮਿੱਟੀ ਫਿਰਨੀ ਉੱਤੇ ਪਾਉਂਦਿਆਂ ਮੈਂ ਮਿੱਟੀ ਖਾਣ ਲੱਗ ਪਿਆ ਸੀ

ਏਨੇ ਨੂੰ ਰਾਓ ਦਾ ਗੇਲੂ ਮੈਨੂੰ ਬੁੱਸ-ਬੁੱਸ ਕਰਦੇ ਨੂੰ ਬਾਹੋਂ ਫੜ ਕੇ ਬੋਹੜ ਹੇਠਾਂ ਨੱਕਾ-ਪੂਰ ਖੇਡਦੀ ਢਾਣੀ ਕੋਲ ਲਿਜਾ ਕੇ ਪੁੱਛਣ ਲੱਗਾ, 'ਫਲਾਤੂ, ਦੱਸ ਫੇ ਤੇਰੇ ਸਹੁਰੇ ਕਿੱਥੇ ?'

ਮੈਂ ਚੁੱਪ ਰਿਹਾ

'ਮੇਰਾ ਆੜੀ ਬਣ ਕੇ ਦੱਸ ਤੇਰੇ ਸਹੁਰੇ ਕਿੱਥੇ ?'

'ਕਧਾਲੇ (ਮੇਰਾ ਨਾਨਕਾ ਪਿੰਡ, ਕੰਧਾਲਾ ਸ਼ੇਖਾਂ, ਜ਼ਿਲ੍ਹਾ ਹੁਸ਼ਿਆਰਪੁਰ) ਹੋਰ ਕਿੱਥੇ!' ਮੇਰੇ ਬੋਲਾਂ ਨਾਲੋਂ ਉਨ੍ਹਾਂ ਦਾ ਹਾਸਾ ਉੱਚਾ ਹੋ ਗਿਆ

ਗੇਲੂ ਮੈਨੂੰ ਹੋਰਨਾਂ ਦੇ ਸਾਹਮਣੇ ਅਕਸਰ ਇਉਂ ਹੀ ਪੁੱਛਦਾ ਜਿਵੇਂ ਉਹ ਮਦਾਰੀ ਹੋਵੇ ਤੇ ਮੈਂ ਉਹਦਾ ਜਮੂਰਾ ਪਰ ਲੋਕਾਂ ਦੇ ਹੱਸਣ ਦੀ ਵਜਾਹ ਮੈਨੂੰ ਸਮਝ ਨਾ ਆਉਂਦੀ

ਸਵੇਰ ਨੂੰ ਸਵੱਖਤੇ ਹੀ ਭਾਈਆ ਮੈਥੋਂ ਤੇ ਵੱਡੇ ਭਰਾ ਤੋਂ ਖੇਸੀ ਜਾਂ ਰਜਾਈ ਲਾਹ



ਛਾਂਗਿਆ ਰੁੱਖ (ਕਾਂਡ ਚੌਥਾ: ਤਿੜਕੇ ਸ਼ੀਸ਼ੇ ਦੀ ਵਿਥਿਆ)

'ਸਾਰੀ ਚਮਾਰ੍ਹਲੀ ਦਾ ਜੁੱਤੀਆਂ ਮਾਰ-ਮਾਰ ਸਿਰ ਪੋਲਾ ਨਾ ਕਰ ਤਾ, ਤਾਂ ਮੈਂਮ੍ਹੀਂ ਜੱਟ ਦਾ ਪੁੱਤ ਨੲ੍ਹੀਂ!' ਗੱਭਲੀ ਬੀਹੀ ਥਾਣੀਂ ਦਗੜ-ਦਗੜ ਕਰਦੇ ਆਏ ਇਕ ਜ਼ਿਮੀਂਦਾਰ ਨੇ ਸਾਡੇ ਘਰ ਮੋਹਰਲੇ ਬੋਹੜ-ਪਿੱਪਲ ਥੱਲੇ ਕੇ ਆਪਣੇ ਗੁੱਸੇ ਦਾ ਭਰਿਆ ਭਾਂਡਾ ਜ਼ੋਰ ਨਾਲ ਭੰਨਿਆ

'ਕੀ ਹੋ ਗਿਆ ਸਰਦਾਰਾ, ਅਈਨਾ ਤਲਖ਼ੀ ' ਆਂ?' ਬਜ਼ੁਰਗ ਤਾਏ ਬੰਤੇ ਨੇ ਇਕ ਹੱਥ ਵਿਚ ਨਲੀਆਂ ਵਾਲਾ ਛਿੱਕੂ ਤੇ ਇਕ ਹੱਥ ਹੁੱਕੇ ਦੀ ਚਿਲਮ ਫੜੀ ਆਪਣੇ ਘਰੋਂ ਆਉਂਦਿਆਂ ਪੁੱਛਿਆ

'ਘਾਹ ਖੋਤਣ ਦੇ ਪੱਜ ਮੇਰਾ ਗਾਚਾ-ਚਰ੍ਹੀ ਮੁੱਛ ਲਿਆਈਆਂ! ਜਿੱਦਾਂ ਇਨ੍ਹਾਂ ਦੇ ਪੇ ਦਾ ਖੇਤ ਹੋਬੇ!'

ਇਨ੍ਹਾਂ ਉੱਚੇ ਬੋਲਾਂ ਨੂੰ ਸੁਣਦਿਆਂ ਹੀ ਸਾਡੇ ਆਲੇ-ਦੁਆਲੇ ਦੇ ਘਰਾਂ ਦੇ ਨਿਆਣੇ-ਸਿਆਣੇ ਇਕੱਠੇ ਹੋ ਗਏ ਉਨ੍ਹਾਂ ਦੇ ਲੀੜੇ ਮੈਲ਼ੇ-ਕੁਚੈਲ਼ੇ, ਟਾਕੀਆਂ ਲੱਗੇ ਜਾਂ ਉਨ੍ਹਾਂ ਨੂੰ ਲਗਾਰ ਆਏ ਹੋਏ ਸਨ, ਜਿਨ੍ਹਾਂ ਵਿੱਚੋਂ ਪਸੀਨੇ ਦੀ ਹਲਕੀ ਜਿਹੀ ਬੂ ਚੁਫ਼ੇਰੇ ਫ਼ੈਲ ਰਹੀ ਸੀ ਉਨ੍ਹਾਂ ਦੇ ਪੈਰ ਨੰਗੇ ਸਨ ਬਹੁਤੀਆਂ ਤੀਵੀਂਆਂ ਦੇ ਪੈਰ ਬਿਆਈਆਂ ਨਾਲ ਪਾਟੇ ਹੋਏ ਸਨ ਤੇ ਉਨ੍ਹਾਂ ਅੰਦਰ ਜੰਮੀ ਮੈਲ਼ ਦੀਆਂ ਕਾਲੀਆਂ ਵਿੰਗੀਆਂ ਟੇਢੀਆਂ ਲੀਕਾਂ ਪਰਤੱਖ ਦਿਸ ਰਹੀਆਂ ਸਨ ਜਿਵੇਂ ਬਰਸਾਤ ਵਿਚ ਔੜ ਮਾਰੇ ਇਨ੍ਹੀਂ ਦਿਨੀਂ ਖੇਤਾਂ ਵਿਚ ਭੱਦਾਂ ਪਾਟੀਆਂ ਹੋਈਆਂ ਸਨ ਉਹ ਸਾਰੇ ਡੌਰ-ਭੌਰ ਹੋਏ ਅਰਧ-ਗੋਲਾਕਾਰ ਬਣਾ ਕੇ ਖੜ੍ਹੇ ਸਨ ਤੇ ਬਿਨਾਂ ਬੋਲਿਆਂ ਇਕ ਦੂਜੇ ਦੇ ਮੂੰਹਾਂ ਵੱਲ ਦੇਖ ਰਹੇ ਸਨ ਮੈਨੂੰ ਲੱਗਿਆ ਕਿ ਹੁਣੇ ਹੀ ਕਿਸੇ ਦੀ ਸ਼ਾਮਤ ਜਾਵੇਗੀ ਮੇਰਾ ਡਰ ਦੇ ਮਾਰੇ ਦਾ ਦਿਲ ਤੇਜ਼-ਤੇਜ਼ ਤੇ ਉੱਚੀ-ਉੱਚੀ ਧੜਕਣ ਲੱਗ ਪਿਆ

'ਅਸੀਂ ਦਿਨ-ਰਾਤ ਸੱਪਾਂ ਦੀਆਂ ਸਿਰੀਆਂ ਮਿੱਧ-ਮਿੱਧ ਫਸਲਾਂ ਪਾਲਦੇ ਆਂ ਤੇ ਇਹ ਚੌਣਾ ਜਿੱਧਰ ਜਾਂਦਾ ਉਜਾੜਾ ਪਾ ਆਉਂਦਾ ਕਦੀ ਛੱਲੀਆਂ ਮਰੋੜ ਲਿਆਏ, ਕਦੀ ਸਾਗ ਤੋੜ ਲਿਆਏ, ਕਦੀ ਗੰਨੇ ਭੰਨ ਲਿਆਏ - ਕਦੀ ਛੋਲੀਆ ਪੱਟ ਲਿਆਏ' ਉੱਚੀ-ਉੱਚੀ ਤੇ ਲਗਾਤਾਰ ਬੋਲਦਿਆਂ ਉਹਦੇ ਬੁੱਲ੍ਹਾਂ ਦੇ ਸਿਰਿਆਂ ਨਾਲ ਥੁੱਕ ਦੀ ਝੱਗ ਦੇ ਚਿੱਟੇ ਤੇ ਪਾਣੀ ਰੰਗੇ ਬਰੀਕ-ਬਰੀਕ ਕਣ ਲਗਾਤਾਰ ਜੁੜ ਰਹੇ ਸਨ ਜਿਨ੍ਹਾਂ ਨੂੰ ਉਹ ਥੂਹ-ਥੂਹ ਕਰ ਕੇ ਥੁੱਕ ਦਿੰਦਾ

'ਸਰਦਾਰਾ, ਤੂੰ ਦੱਸ ਕਿਹੜੀ-ਕਿਹੜੀ ਸਿਗੀ? ਮੈਂ ਪੁੱਛਦਾਂ ਤੇਰੇ ਸਾਹਮਣੇ!' ਤਾਏ ਨੇ ਠਰ੍ਹੰਮੇ ਨਾਲ ਪੁੱਛਿਆ

'ਹੱਦ ਹੋ ਗਈ! ਹੋਰ ਕਿਤੇ ਲਾਂਭਲੇ ਪਿੰਡੋਂ ਗਈਆਂ? ਸਾਰੀਆਂ ਤਾਂ ਇੱਕੋ ਜਿਹੀਆਂ ਸਿਗੀਆਂ! ਹੁਣ ਕੋਈ ਪੈਰਾਂ 'ਤੇ ਪਾਣੀ ਨੲ੍ਹੀਂ ਪੈਣ ਦਿੰਦਾ! ਜੇ ਮੈਮ੍ਹੀਂ ਖੇਤਾਂ ' ਸਿਰਾਂ ਤੋਂ ਲੀੜੇ ਲਾਹੁੰਦਾ ਤਾਂ ਫੇ ਚੰਗਾ ਰੲ੍ਹੀਂਦਾ!' ਉਹਨੇ ਫਿਰ ਥੂਹ-ਥੂਹ ਕੀਤਾ ਉਹਦੀ ਇਸ ਆਦਤ ਕਰ ਕੇ ਪਿੰਡ ਵਿਚ ਉਹਦੀ ਅੱਲ 'ਥੂਹ-ਥੂਹ' ਸੀ

'ਅਸੀਂ ਕੰਮੀਆਂ-ਕਮੀਣਾਂ ਨੇ ਹੋਰ ਕਿੱਥੇ ਜਾਣਾ! ਧੁਆਡੇ ਬੱਟਾਂ-ਬੰਨਿਆਂ ਤੋਂ ਘਾਹ-ਪੱਠਾ ਖੋਤਣਾ ਨਾਲੇ ਧੁਆਡੀਆਂ ਮੱਝਾਂ ਦੀ ਟਹਿਲ-ਸੇਬਾ ਕਰਦੇ ਆਂ!' ਤਾਏ ਬੰਤੇ ਨੇ ਗੱਲ ਨਿਬੇੜਨ ਦੇ ਲਹਿਜ਼ੇ ਨਾਲ ਆਖਿਆ


Balbir Madhopuri / Author & Editor

Balbir Madhopuri an eminent writer of Punjabi authored 14 books and translated 30 books and edited 40 books in his mother tongue. He born at Madhopur village, Distt. Jalandhar, Punjab. He retired as Deputy Director, All India Radio (news), New Delhi on 31-July-2015 and also was editor of Yojana (Punjabi), Publications Divison, Ministry of Information and Broadcasting. Presently he is working as Director, Punjabi Sahit Sabha, New Delhi and editor of Samkali Sahit (quarterly), a Publication of Sabha.

0 comments:

Post a Comment

Coprights @ 2021, All Right Reserved Blogger Templates And Designed By Manish Anand | Balbir Madhopuri